ਢਾਈ ਕਰੋੜ ਮੁੱਲ ਦੀ ਹੈਰੋਇਨ ਸਮੇਤ ਔਰਤ ਕਾਬੂ
ਅਟਾਰੀ, (ਅੰਮ੍ਰਿਤਸਰ) 1 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)- ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਅਤੇ ਐਸ.ਪੀ.ਡੀ. ਅਦਿੱਤਿਆ ਵਾਰੀਅਰ ਦੇ ਹੁਕਮਾਂ ਅਨੁਸਾਰ ਪੁਲਿਸ ਥਾਣਾ ਘਰਿੰਡਾ ਵਲੋਂ ਮਾੜੇ ਅਨਸਰਾਂ ਨੂੰ ਫੜਨ ਸੰਬੰਧੀ ਅੱਡਾ ਰਾਜਾਤਾਲ ਵਿਖੇ ਨਾਕੇਬੰਦੀ ਕੀਤੀ ਹੋਈ ਸੀ। ਪੁਲਿਸ ਨੂੰ ਇਤਲਾਹ ਮਿਲੀ ਕਿ ਇਕ ਔਰਤ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੀ ਹੈ। ਉਹ ਕਿਸੇ ਨੂੰ ਹੈਰੋਇਨ ਦੇਣ ਲਈ ਪਿੰਡ ਰਾਜਾਤਾਲ ਤੋਂ ਥੋੜਾ ਅੱਗੇ ਅਟਾਰੀ ਸਾਈਡ ਵਾਲੇ ਪਾਸੇ ਸੜਕ ਕਿਨਾਰੇ ਖੜੀ ਹੈ। ਪੁਲਿਸ ਵਲੋਂ ਡੀ.ਐਸ.ਪੀ. ਅਟਾਰੀ ਲਖਵਿੰਦਰ ਸਿੰਘ ਕਲੇਰ ਨੂੰ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ। ਸ਼ੱਕੀ ਔਰਤ ਪਾਸੋਂ ਚੈਕਿੰਗ ਦੌਰਾਨ 465 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਦੀ ਪਹਿਚਾਣ ਰਣਜੀਤ ਕੌਰ ਰਾਣੋ ਵਾਸੀ ਪਿੰਡ ਰਾਜਾਤਾਲ ਕਲੋਨੀ ਵਜੋਂ ਹੋਈ ਹੈ। ਉੱਕਤ ਖਿਲਾਫ਼ ਪੁਲਿਸ ਥਾਣਾ ਘਰਿੰਡਾ ਦੇ ਐਸ.ਐਚ.ਓ. ਇੰਸਪੈਕਟਰ ਅਮਨਦੀਪ ਸਿੰਘ ਵਲੋਂ ਐਨ.ਡੀ.ਪੀ.ਐਸ. ਐਕਟ ਤਹਿਤ ਪਰਚਾ ਦਰਜ ਰਜਿਸਟਰ ਕਰ ਲਿਆ ਗਿਆ ਹੈ।