JALANDHAR WEATHER

ਕੁੱਟਮਾਰ ਕਾਰਨ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ

 ਕਪੂਰਥਲਾ, 26 ਅਪ੍ਰੈਲ (ਅਮਨਜੋਤ ਸਿੰਘ ਵਾਲੀਆ) - ਬੀਤੇ ਦਿਨੀਂ ਗੁਰੂ ਨਾਨਕ ਨਗਰ ਨੇੜੇ ਹੋਈ ਲੜਾਈ ਵਿਚ ਜ਼ਖਮੀ ਹੋਏ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਬੀਤੀ 4 ਅਪ੍ਰੈਲ ਨੂੰ ਹਮੀਰਾ ਰੋਡ 'ਤੇ ਗੁਰੂ ਨਾਨਕ ਨਗਰ ਨੇੜੇ ਗੰਦੇ ਨਾਲੇ ਕੋਲ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਵਲੋਂ ਪੁਲਿਸ ਲਾਈਨ ਨੇੜੇ ਕੁਵਾੜ ਦਾ ਕੰਮ ਕਰਦੇ ਤਰਸੇਮ ਲਾਲ ਤੇ ਉਸ ਦੇ ਲੜਕੇ ਬੌਬੀ ਵਾਸੀਆਨ ਵਿਲਾ ਕੋਠੀ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ ਸੀ, ਜਿਸ ਵਿਚ ਦੋਵੇਂ ਗੰਭੀਰ ਜ਼ਖਮੀ ਹੋ ਗਏ ਸਨ। ਙ ਜਿਨ੍ਹਾਂ ਜ਼ਖ਼ਮੀਂ ਹਾਲਤ ਵਿਚ ਦੋਵਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਸੀ, ਜਿਥੇ ਤਰਸੇਮ ਲਾਲ ਦੀ ਹਾਲਤ ਗੰਭੀਰ ਦੇਖਦਿਆਂ ਡਿਊਟੀ ਡਾਕਟਰ ਨੇ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਸੀ । ਥਾਣਾ ਸਿਟੀ ਪੁਲਿਸ ਨੇ ਬੌਬੀ ਦੇ ਬਿਆਨਾਂ 'ਤੇ ਗੌਰਵ, ਅਭੀਸ਼ੇਕ, ਬੰਟੀ ਤੇ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪਰ ਅੱਜ ਦੇਰ ਸ਼ਾਮ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਤਰਸੇਮ ਲਾਲ ਦੀ ਮੌਤ ਹੋ ਗਈ । ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ ।ਥਾਣਾ ਸਿਟੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ