JALANDHAR WEATHER

ਏਅਰਲਾਈਨਾਂ ਸ੍ਰੀਨਗਰ ਦੇ ਹਵਾਈ ਕਿਰਾਏ ਵਿਚ ਨਾ ਕਰਨ ਕੋਈ ਵਾਧਾ- ਹਵਾਬਾਜ਼ੀ ਮੰਤਰਾਲਾ

ਨਵੀਂ ਦਿੱਲੀ, 23 ਅਪ੍ਰੈਲ- ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਏਅਰਲਾਈਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸ੍ਰੀਨਗਰ ਰੂਟ ’ਤੇ ਹਵਾਈ ਕਿਰਾਏ ਵਿਚ ਕੋਈ ਵਾਧਾ ਨਾ ਕੀਤਾ ਜਾਵੇ ਅਤੇ ਏਅਰਲਾਈਨਾਂ ਸ਼ਹਿਰ ਲਈ ਵਾਧੂ ਉਡਾਣਾਂ ਵੀ ਚਲਾਉਣ। ਦੱਸ ਦੇਈਏ ਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿਚ ਮੰਗਲਵਾਰ ਨੂੰ ਇਕ ਪ੍ਰਮੁੱਖ ਸੈਲਾਨੀ ਸਥਾਨ ’ਤੇ ਅੱਤਵਾਦੀਆਂ ਨੇ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 26 ਲੋਕ ਮਾਰੇ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ। ਏਅਰ ਇੰਡੀਆ ਅਤੇ ਇੰਡੀਗੋ ਨੇ ਸ੍ਰੀਨਗਰ ਤੋਂ ਰਾਸ਼ਟਰੀ ਰਾਜਧਾਨੀ ਅਤੇ ਮੁੰਬਈ ਲਈ ਕੁੱਲ ਚਾਰ ਵਾਧੂ ਉਡਾਣਾਂ ਚਲਾਉਣ ਦਾ ਐਲਾਨ ਕਰ ਦਿੱਤਾ ਹੈ। ਏਅਰਲਾਈਨਾਂ ਨੇ ਟਿਕਟਾਂ ਦੀ ਮੁੜ-ਨਿਰਧਾਰਨ ਅਤੇ ਰੱਦ ਕਰਨ ਦੇ ਖਰਚੇ ਵੀ ਮੁਆਫ਼ ਕਰ ਦਿੱਤੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਸਾਰੇ ਏਅਰਲਾਈਨ ਆਪਰੇਟਰਾਂ ਨਾਲ ਇਕ ਜ਼ਰੂਰੀ ਮੀਟਿੰਗ ਕੀਤੀ ਅਤੇ ਸ੍ਰੀਨਗਰ ਰੂਟ ’ਤੇ ਕੀਮਤਾਂ ਵਿਚ ਵਾਧਾ ਨਾ ਕਰਨ ਦੀ ਹਦਾਇਤ ਦਿੱਤੀ। ਇਕ ਅਧਿਕਾਰਤ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਏਅਰਲਾਈਨਾਂ ਨੂੰ ਨਿਯਮਤ ਕਿਰਾਏ ਦੇ ਪੱਧਰ ਨੂੰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ, ਇਹ ਯਕੀਨੀ ਬਣਾਉਣ ਲਈ ਕਿ ਇਸ ਸੰਵੇਦਨਸ਼ੀਲ ਸਮੇਂ ਦੌਰਾਨ ਕਿਸੇ ਵੀ ਯਾਤਰੀ ’ਤੇ ਬੋਝ ਨਾ ਪਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ