ਈ.ਡੀ. ਨੇ ਅਦਾਕਾਰ ਮਹੇਸ਼ ਬਾਬੂ ਨੂੰ ਜਾਰੀ ਕੀਤਾ ਸੰਮਨ

ਹੈਦਰਾਬਾਦ, 22 ਅਪ੍ਰੈਲ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹੈਦਰਾਬਾਦ ਸਥਿਤ ਰੀਅਲ ਅਸਟੇਟ ਫ਼ਰਮਾਂ ਵਿਚ ਮਨੀ ਲਾਂਡਰਿੰਗ ਦੀ ਜਾਂਚ ਵਿਚ ਅਦਾਕਾਰ ਮਹੇਸ਼ ਬਾਬੂ ਨੂੰ 27 ਅਪ੍ਰੈਲ ਨੂੰ ਤਲਬ ਕੀਤਾ ਹੈ। ਇਸ ਤੋਂ ਪਹਿਲਾਂ, 18 ਅਪ੍ਰੈਲ ਨੂੰ, ਈ.ਡੀ. ਨੇ ਤੇਲੰਗਾਨਾ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਈ.ਡੀ. ਦੇ ਅਨੁਸਾਰ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੈਦਰਾਬਾਦ ਦੇ ਸਿਕੰਦਰਾਬਾਦ, ਜੁਬਲੀ ਹਿਲਜ਼ ਅਤੇ ਬੋਵਨਪੱਲੀ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਸੀ। ਇਹ ਛਾਪੇਮਾਰੀ ਸੁਰਾਨਾ ਗਰੁੱਪ ਅਤੇ ਸਾਈ ਸੂਰਿਆ ਡਿਵੈਲਪਰਾਂ ਵਿਰੁੱਧ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਕੀਤੀ ਗਈ ਸੀ।