ਬਾਲੀਵੁੱਡ ਸਟਾਰ ਅਕਸ਼ੇ ਕੁਮਾਰ, ਅਨੰਨਿਆ ਪਾਂਡੇ ਅਤੇ ਆਰ. ਮਾਧਵਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

.jpeg)
.jpeg)
.jpeg)
.jpeg)
.jpeg)
.jpeg)
.jpeg)

ਅੰਮ੍ਰਿਤਸਰ, 14 ਅਪ੍ਰੈਲ (ਜਸਵੰਤ ਸਿੰਘ ਜੱਸ)- ਬਾਲੀਵੁੱਡ ਸਟਾਰ ਅਕਸ਼ੇ ਕੁਮਾਰ, ਅਦਾਕਾਰਾ ਅਨੰਨਿਆ ਪਾਂਡੇ ਤੇ ਅਦਾਕਾਰ ਆਰ. ਮਾਧਵਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਜ਼ਿਕਰ ਯੋਗ ਹੈ ਕਿ ਅਕਸ਼ੇ ਕੁਮਾਰ ਅਤੇ ਉਨ੍ਹਾਂ ਦੇ ਹੋਰ ਅਦਾਕਾਰ ਸਾਥੀ ਆਪਣੀ ਨਵੀਂ ਆ ਰਹੀ ਫ਼ਿਲਮ ਕੇਸਰੀ 2 ਦੇ ਸੰਬੰਧ ਵਿਚ ਅੰਮ੍ਰਿਤਸਰ ਪੁੱਜੇ ਹੋਏ ਹਨ। ਜਾਣਕਾਰੀ ਅਨੁਸਾਰ ਦਰਸ਼ਨ ਕਰਨ ਉਪਰੰਤ ਬਾਅਦ ਦੁਪਹਿਰ ਅਕਸ਼ੇ ਕੁਮਾਰ ਜਲ੍ਹਿਆਂਵਾਲਾ ਬਾਗ ਵਿਖੇ ਮੀਡੀਆ ਨਾਲ ਆਪਣੀ ਨਵੀਂ ਫਿਲਮ ਸੰਬੰਧੀ ਗੱਲਬਾਤ ਵੀ ਕਰਨਗੇ।