ਇਕ ਗੁਆਂਢੀ ਦੇਸ਼ ਦੇ ਅਜਿਹੇ ਵਿਵਹਾਰ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ : ਜੈਸ਼ੰਕਰ ਮੁੰਬਈ ਅੱਤਵਾਦੀ ਹਮਲੇ 'ਤੇ

ਨਵੀਂ ਦਿੱਲੀ , 15 ਅਪ੍ਰੈਲ - ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ 2008 ਦੇ ਮੁੰਬਈ ਅੱਤਵਾਦੀ ਹਮਲੇ ਨੇ ਪਾਕਿਸਤਾਨ ਨਾਲ ਸੰਬੰਧਾਂ ਵਿਚ ਇਕ ਨਵਾਂ ਮੋੜ ਲਿਆ ਜਦੋਂ ਭਾਰਤੀਆਂ ਨੇ ਸਮੂਹਿਕ ਤੌਰ 'ਤੇ ਮਹਿਸੂਸ ਕੀਤਾ ਕਿ ਇਕ ਗੁਆਂਢੀ ਦੇਸ਼ ਦੇ ਅਜਿਹੇ ਵਿਵਹਾਰ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਚਰੋਤਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਵਿਚ ਇਕ ਇੰਟਰਐਕਟਿਵ ਸੈਸ਼ਨ ਦੌਰਾਨ ਬੋਲਦੇ ਹੋਏ, ਜੈਸ਼ੰਕਰ ਨੇ ਪਿਛਲੇ ਦਹਾਕੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦੇ ਬਦਲਾਅ ਨੂੰ ਸਵੀਕਾਰ ਕੀਤਾ। ਇਸ ਦੇ ਉਲਟ, ਪਾਕਿਸਤਾਨ ਬਦਲਿਆ ਨਹੀਂ ਹੈ ।