JALANDHAR WEATHER

ਪ੍ਰਤਾਪ ਸਿੰਘ ਬਾਜਵਾ ਦੇ ਵਕੀਲਾਂ ਨੇ ਦਰਜ ਹੋਈ ਐਫ਼. ਆਈ. ਆਰ. ਦੀ ਕਾਪੀ ਲੈਣ ਲਈ ਲਗਾਈ ਅਰਜ਼ੀ

ਮੋਹਾਲੀ, 14 ਅਪ੍ਰੈਲ (ਕਪਿਲ ਵਧਵਾ)- ਅੱਜ ਮੁਹਾਲੀ ਅਦਾਲਤ ਵਿਖੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਪ੍ਰਤੀਨਿਧੀ ਸੀਨੀਅਰ ਐਡਵੋਕੇਟ ਏ. ਪੀ. ਐੱਸ. ਦਿਓਲ, ਐਡਵੋਕੇਟ ਹਿੰਮਤ ਸਿੰਘ ਦਿਓਲ ਨਾਲ ਸੀਨੀਅਰ ਐਡਵੋਕੇਟ ਐਚ. ਐਸ. ਧਨੋਆ ਨੇ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ ਹੋ ਕੇ ਬਾਜਵਾ ਖਿਲਾਫ਼ ਦਰਜ ਦਰਜ ਹੋਈ ਐਫ਼. ਆਈ. ਆਰ. ਦੀ ਕਾਪੀ ਮੁਹੱਈਆ ਕਰਵਾਉਣ ਦੀ ਅਰਜ਼ੀ ਲਗਾਈ ਗਈ ਹੈ। ਜਿਸ ਉਪਰੰਤ ਇਸੇ ਦਿਨ ਅਦਾਲਤ ਦੇ ਹੁਕਮਾਂ ਤੇ ਥਾਣਾ ਸਾਈਬਰ ਕ੍ਰਾਈਮ ਵਲੋਂ ਐੱਫ. ਆਈ. ਆਰ. ਨੰਬਰ 19 (ਬਰਖਿਲਾਫ਼ ਪ੍ਰਤਾਪ ਸਿੰਘ ਬਾਜਵਾ) ਦੀ ਕਾਪੀ ਸਪਲਾਈ ਅਤੇ ਆਨਲਾਈਨ ਅਪਲੋਡ ਕਰਨ ਦੇ ਲਈ ਥਾਣਾ ਮੁਖੀ ਨੂੰ ਨਿਰਦੇਸ਼ ਜਾਰੀ ਕੀਤੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਐੱਫ. ਆਈ. ਆਰ. ਵਿਚ ਪਰਤਾਪ ਸਿੰਘ ਬਾਜਵਾ ਤੇ ਬੀ. ਐਨ. ਐੱਸ. ਦੀ ਧਾਰਾ 197 (1) ਅਤੇ 353 (2) ਤਹਿਤ ਆਰੋਪ ਲਗਾਏ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ