JALANDHAR WEATHER

ਵਿਸਾਖੀ ਤੋਂ ਵਾਪਸ ਪਰਤਦਿਆਂ ਸੜਕ ਹਾਦਸੇ ’ਚ ਇਕ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਤਪਾ ਮੰਡੀ, (ਸੰਗਰੂਰ), 14 ਅਪ੍ਰੈਲ (ਵਿਜੇ ਸ਼ਰਮਾ)- ਨੇੜਲੇ ਪਿੰਡ ਢਿੱਲਵਾਂ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਵਿਸਾਖੀ ਦੇ ਦਿਹਾੜੇ ਤੋਂ ਦੋ ਜਣੇ ਰੇਹੜੀਆਂ ’ਤੇ ਸਮਾਨ ਵੇਚ ਕੇ ਵਾਪਸ ਆਉਂਦਿਆਂ ਦੇ ਗੱਡੀ ਵੱਜਣ ਕਾਰਨ ਇਕ ਦੀ ਮੌਤ ਅਤੇ ਇਕ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਵਿਸਾਖੀ ਦੇ ਦਿਹਾੜੇ ਤੋਂ ਦੋ ਜਣੇ ਰੇਹੜੀਆਂ ਤੇ ਵਿਸਾਖੀ ਦੇ ਮੇਲੇ ਤੋਂ ਕੰਮ ਨਿਬੇੜ ਕੇ ਦੇਰ ਸ਼ਾਮ ਜਦ ਤਪਾ ਸ਼ਹਿਰ ਨੂੰ ਵਾਪਸ ਆ ਰਹੇ ਸਨ ਜਦ ਉਹ ਸ਼ਿਵਾਲਿਕ ਦੇ ਨੇੜੇ ਪਹੁੰਚੇ ਤਾਂ ਇਕ ਸਕਾਰਪੀਓ ਗੱਡੀ ਨੇ ਰੇਹੜੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਇਕ ਦੀ ਮੌਤ ਹੋ ਗਈ ਅਤੇ ਦੂਸਰਾ ਵਿਅਕਤੀ ਗੰਭੀਰ ਰੂਪ ਵਿਚ ਬਠਿੰਡਾ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ