ਦਿੱਲੀ ’ਚ ਧੂੜ ਭਰੇ ਝੱਖੜ ਤੇ ਮੀਂਹ ਨਾਲ ਮੌਸਮ ਦਾ ਮਿਜ਼ਾਜ ਬਦਲਿਆ
ਨਵੀਂ ਦਿੱਲੀ, 11 ਅਪ੍ਰੈਲ- ਕੌਮੀ ਰਾਜਧਾਨੀ ਵਿਚ ਸ਼ਾਮੀਂ ਇਕਦਮ ਮੌਸਮ ਬਦਲਣ ਮਗਰੋਂ ਚੱਲੇ ਧੂੜ ਭਰੇ ਝੱਖੜ ਤੇ ਹਨੇਰੀ ਮਗਰੋਂ ਮੌਸਮ ਵਿਭਾਗ ਨੇ ਦਿੱਲੀ-ਐੱਨ.ਸੀ.ਆਰ. ਵਿਚ ਯੈਲੋ ਅਲਰਟ ਦੀ ਚਿਤਾਵਨੀ ਜਾਰੀ ਕੀਤੀ ਹੈ। ਫਿਰੋਜ਼ ਸ਼ਾਹ ਰੋਡ, ਅਸ਼ੋਕਾ ਰੋਡ, ਮੰਡੀ ਹਾਊਸ ਤੇ ਕਨਾਟ ਪਲੇਸ ਸਣੇ ਕਈ ਥਾਵਾਂ ’ਤੇ ਰੁੱਖ ਜੜ੍ਹਾਂ ਤੋਂ ਉੱਖੜ ਗਏ ਜਿਸ ਕਰਕੇ ਆਵਾਜਾਈ ਵਿਚ ਵੱਡਾ ਵਿਘਨ ਪਿਆ। ਹਨੇਰੀ ਕਰਕੇ ਬਿਜਲੀ ਦੀਆਂ ’ਤੇ ਰੁੱਖ ਡਿੱਗਣ ਨਾਲ ਸ਼ਹਿਰ ਦੇ ਕਈ ਹਿੱਸਿਆਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ।