ਪਿੰਡ ਚਾਨ ਚੱਕ 'ਚ ਨਾੜ ਤੇ ਚਾਰ ਕਨਾਲ ਕਣਕ ਸੜ ਕੇ ਸਵਾਹ

ਭੁਲੱਥ, 11 ਅਪ੍ਰੈਲ (ਮੇਹਰ ਚੰਦ ਸਿੱਧੂ)-ਇਥੋਂ ਥੋੜ੍ਹੀ ਦੂਰੀ ਉਤੇ ਪੈਂਦੇ ਪਿੰਡ ਚਾਨ ਚੱਕ ਵਿਖੇ ਬਿਜਲੀ ਦੇ ਖੰਭੇ ਤੋਂ ਤਾਰਾਂ ਦੀ ਸਪਾਰਕਿੰਗ ਕਰਕੇ ਕਣਕ ਦੇ ਖੇਤਾਂ ਵਿਚ ਚਾਰ ਏਕੜ ਕਣਕ ਦਾ ਨਾੜ ਤੇ ਚਾਰ ਕਨਾਲ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ। ਮੌਕੇ ਉਤੇ ਸੂਚਨਾ ਮਿਲਣ ਉਤੇ ਫਾਇਰ ਬ੍ਰਿਗੇਡ ਦੀ ਗੱਡੀ ਵਲੋਂ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ ਗਿਆ ਤੇ ਪਿੰਡ ਚਾਨ ਚੱਕ ਦੇ ਲੋਕਾਂ ਵਲੋਂ ਅੱਗ ਬੁਝਾਉਣ ਵਿਚ ਯੋਗਦਾਨ ਪਾਇਆ। ਚਾਨ ਚੱਕ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਦੇ ਇਕਦਮ ਫੈਲਣ ਕਰਕੇ ਚੰਚਲ ਸਿੰਘ, ਲਾਲ ਸਿੰਘ, ਕਰਨੈਲ ਸਿੰਘ, ਸ਼ੇਰ ਸਿੰਘ, ਪਾਲ ਸਿੰਘ ਤੇ ਦਲੇਰ ਸਿੰਘ ਦੇ ਖੇਤਾਂ ਵਿਚ ਅੱਗ ਫੈਲ ਗਈ। ਇਸ ਮੌਕੇ ਫਾਇਰਮੈਨ ਪ੍ਰਵੀਨ ਕੁਮਾਰ, ਮਨਪ੍ਰੀਤ ਸਿੰਘ, ਗੁਰਪਾਲ ਸਿੰਘ ਤੇ ਕੁਲਵਿੰਦਰ ਸਿੰਘ ਨੇ ਪਹੁੰਚ ਕੇ ਅੱਗ ਉਤੇ ਕੰਟਰੋਲ ਕੀਤਾ।