JALANDHAR WEATHER

ਕੁਝ ਲੋਕਾਂ ਨੂੰ ਪੰਜਾਬ ਵਿਚ ਸ਼ਾਂਤੀ ਨਹੀਂ ਹੈ ਪਸੰਦ- ਮੋਹਿੰਦਰ ਭਗਤ

ਜਲੰਧਰ, 8 ਅਪ੍ਰੈਲ- ਬੀਤੀ ਰਾਤ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਹੋਏ ਗ੍ਰਨੇਡ ਧਮਾਕੇ ਤੋਂ ਬਾਅਦ ਉਨ੍ਹਾਂ ਨਾਲ ਮੁਲਾਕਾਤ ਕਰਨ ’ਤੇ ਪੰਜਾਬ ਦੇ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਅਸੀਂ ਕਾਲੀਆ ਜੀ ਨੂੰ ਮਿਲਣ ਆਏ ਸੀ ਅਤੇ ਉਨ੍ਹਾਂ ਦੀ ਸਿਹਤਯਾਬੀ ਬਾਰੇ ਪੁੱਛਿਆ ਅਤੇ ਹਮਲੇ ਬਾਰੇ ਜਾਣਕਾਰੀ ਵੀ ਲਈ। ਅਸੀਂ ਪੂਰੀ ਗੱਲ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦੀ ਹੈ। ਪੁਲਿਸ ਕਮਿਸ਼ਨਰ ਨੇ ਵੀ ਮੁੱਖ ਮੰਤਰੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਕੁਝ ਲੋਕਾਂ ਨੂੰ ਪੰਜਾਬ ਵਿਚ ਸ਼ਾਂਤੀ ਅਤੇ ਪੰਜਾਬ ਦਾ ਵਿਕਾਸ ਪਸੰਦ ਨਹੀਂ ਹੈ ਹੈ। ਕੁਝ ਬਦਨਾਮ ਲੋਕ, ਜੋ ਸ਼ਾਇਦ ਪਾਕਿਸਤਾਨ ਵਿਚ ਪਨਾਹ ਲੈ ਕੇ ਰਹਿ ਰਹੇ ਹਨ, ਨੇ ਹਮੇਸ਼ਾ ਪੰਜਾਬ ਵਿਚ ਮੁਸੀਬਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਾਹ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ