JALANDHAR WEATHER

ਪੰਜਾਬ ’ਚ ਵਧ ਫੁੱਲ ਰਹੇ ਹਨ ਗੈਂਗਸਟਰ- ਸੁਨੀਲ ਜਾਖੜ

ਜਲੰਧਰ, 8 ਅਪ੍ਰੈਲ- ਮਨੋਰੰਜਨ ਕਾਲੀਆ ਦੇ ਘਰ ਹੋਏ ਹਮਲੇ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇਕ ਹਿਾ ਕਿ ਲਗਾਤਾਰ ਧਮਾਕੇ ਹੋਣਾ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ‘ਆਪ’ ਨੇਤਾਵਾਂ ਨੂੰ ਹੀ ਸੁਰੱਖਿਆ ਦੇ ਰਹੀ ਹੈ ਤੇ ਸੂਬੇ ਦਾ ਕਾਨੂੰਨ ਵਿਵਸਥਾ ਦਾ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਕਿਸੇ ਸ਼ਾਤਰ ਦਿਮਾਗ ਦੀ ਚਾਲ ਹੈ ਤੇ ਪੁਲਿਸ ਇਸ ਨੂੰ ਮਹਿਜ਼ ਮਾਮੂਲੀ ਧਮਾਕਾ ਹੀ ਦੱਸ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਆਪਣਾ ਫ਼ਰਜ਼ ਨਿਭਾਉਂਦੇ ਹੋਏ ਇਸ ਹਮਲੇ ਦੇ ਵਿਰੋਧ ਵਿਚ ਜਲੰਧਰ ’ਚ ਵੱਡਾ ਰੋਸ ਪ੍ਰਦਰਸ਼ਨ ਕਰੇਗੀ ਤੇ ਅੱਜ ਪੰਜਾਬ ਭਰ ਵਿਚ 3 ਤੋਂ 5 ਵਜੇ ਤੱਕ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੰਗਾਲ ਵਾਲਾ ਹਾਲ ਹੋ ਰਿਹਾ ਹੈ ਤੇ ਇੰਟੈਲੀਜੈਂਸ ਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਲਈ ਮੁੱਖ ਮੰਤਰੀ ਤੇ ਡੀ.ਜੀ.ਪੀ. ਪੰਜਾਬ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਸਿਰਫ਼ ਜਾਨ ਦੇ ਨੁਕਸਾਨ ਦੀ ਉਡੀਕ ਕਰ ਰਹੀ ਹੈ। ਸਭ ਤੋਂ ਪਹਿਲਾਂ, ਮੋਹਾਲੀ ਹੈੱਡਕੁਆਰਟਰ ਵਾਲੇ ਘਰ ’ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਇਹ ਸਿਲਸਿਲਾ ਨਹੀਂ ਰੁਕਿਆ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਸਮਝਦਾਰ ਹਨ। ਜਦੋਂ ਪੁਲਿਸ ਹੈੱਡਕੁਆਰਟਰ ’ਤੇ ਹਮਲਾ ਹੋਇਆ, ਤਾਂ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਸੁਰੱਖਿਅਤ ਕੀਤਾ। ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ ਗੈਂਗਸਟਰ ਵਧ-ਫੁੱਲ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ