ਹਰੀਕੇ ਪੱਤਣ ਪੁੱਜੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ

ਹਰੀਕੇ ਪੱਤਣ, (ਤਰਨਤਾਰਨ), 8 ਅਪ੍ਰੈਲ (ਸੰਜੀਵ ਕੁੰਦਰਾ)- ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਹਰੀਕੇ ਹੈੱਡ ਵਰਕਸ ਦੀ ਫੇਰੀ ਦੌਰਾਨ ਕਸਬਾ ਹਰੀਕੇ ਪੱਤਣ ਵਿਖੇ ਪੁੱਜੇ। ਉਹ ਦਾਣਾ ਮੰਡੀ ਹਰੀਕੇ ਵਿਚ ਬਣਾਏ ਹੈਲੀਪੈਡ ’ਤੇ ਹੈਲੀਕਾਪਟਰ ਰਾਹੀਂ ਪੁੱਜੇ, ਜਿੱਥੇ ਭਾਜਪਾ ਆਗੂਆਂ ਵਲੋਂ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਕਾਰ ਰਾਹੀਂ ਦਾਣਾ ਮੰਡੀ ਹਰੀਕੇ ਤੋਂ ਹਰੀਕੇ ਹੈੱਡ ਲਈ ਰਵਾਨਾ ਹੋਏ, ਜਿੱਥੇ ਹੈੱਡ ਵਰਕਸ ਤੋਂ ਰਾਜਸਥਾਨ ਫੀਡਰ ਨਹਿਰ ਨੂੰ ਛੱਡੇ ਜਾਂਦੇ ਪਾਣੀ ਦਾ ਜਾਇਜ਼ਾ ਲੈਣਗੇ।