JALANDHAR WEATHER

ਖੰਨਾ ਅਨਾਜ ਮੰਡੀ ’ਚ ਕਣਕ ਦੀ ਆਮਦ ਸ਼ੁਰੂ

ਖੰਨਾ, 8 ਅਪ੍ਰੈਲ (ਹਰਜਿੰਦਰ ਸਿੰਘ ਲਾਲ)- ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਮੰਡੀ ਵਿਚ ਕਣਕ ਲੈ ਕੇ ਆਏ ਕਿਸਾਨ ਪਰਮਜੀਤ ਸਿੰਘ ਅਤੇ ਅਵਤਾਰ ਸਿੰਘ ਰਾਏਪੁਰ ਚੋਪਦਾਰਾਂ ਨੇ ਦੱਸਿਆ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਕਣਕ ਦਾ ਝਾੜ 23 ਤੋਂ 24 ਕੁਇੰਟਲ ਚੰਗਾ ਨਿਕਲਣ ਦੀ ਆਸ ਹੈ ਅਤੇ ਕਣਕ ਦੀ ਕੁਆਲਿਟੀ ਵੀ ਚੰਗੀ ਹੋਵੇਗੀ, ਜਿਸ ਨਾਲ ਦਾਣਾ ਮੋਟਾ ਵੀ ਦਿਖ ਰਿਹਾ ਹੈ। ਮੰਡੀ ਸਕੱਤਰ ਕਮਲਦੀਪ ਸਿੰਘ ਮਾਨ ਨੇ ਜਾਣਕਾਰੀ ਦਿੱਤੀ ਕਿ ਅੱਜ ਮੰਡੀ ਦੀ ਪਹਿਲੀ ਬੋਲੀ ਸ਼ਾਮ 4 ਵਜੇ ਦੇ ਕਰੀਬ ਹੋਵੇਗੀ। ਇਸ ਮੌਕੇ ਮੰਡੀ ਪ੍ਰਬੰਧਕ ਮੰਡੀ ਸੁਪਰਵਾਈਜ਼ਰ ਦੀਪਕ ਚਾਂਦਲੇ , ਏ. ਆਰ. ਰਣਜੀਤ ਸਿੰਘ ਮੌਜੂਦ ਸਨ। ਕਣਕ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਇਹ ਕਣਕ ਸਵਾ ਸੌ ਕੁਇੰਟਲ ਦੇ ਕਰੀਬ ਹੋਵੇਗੀ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਜਲਦੀ ਹੀ ਕਣਕ ਦੀ ਹੋਰ ਆਮਦ ਤੇਜ਼ੀ ਨਾਲ ਸ਼ੁਰੂ ਹੋ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ