ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀ ਕੋਲੋਂ 7.7 ਕਿਲੋ ਗਾਂਜਾ ਬਰਾਮਦ

ਰਾਜਾਸਾਂਸੀ, 7 ਅਪ੍ਰੈਲ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਸਟਮ ਵਿਭਾਗ ਵਲੋਂ ਜਾਂਚ ਪੜਤਾਲ ਦੌਰਾਨ ਬੈਂਕਾਕ ਤੋਂ ਪਰਤੇ ਇਕ ਯਾਤਰੀ ਕੋਲੋਂ 7.7 ਕਿਲੋ ਗਾਂਜਾ ਬਰਾਮਦ ਕੀਤਾ ਗਿਆ, ਜਿਸ ਦੀ ਬਾਜ਼ਾਰੀ ਕੀਮਤ 7.5 ਕਰੋੜ ਰੁਪਏ ਦੱਸੀ ਗਈ ਹੈ। ਕਾਬੂ ਕੀਤੇ ਗਏ ਯਾਤਰੀ ਕੋਲੋਂ ਪੁਲਿਸ ਟੀਮ ਵਲੋਂ ਕਾਨੂੰਨੀ ਕਾਰਵਾਈ ਕੀਤੀ ਗਈ ਹੈ।