JALANDHAR WEATHER

ਸਾਬਕਾ ਮੰਤਰੀ ਜਥੇਦਾਰ ਰਣੀਕੇ ਹੋਏ ਜ਼ਖਮੀ, ਲੱਤ 'ਤੇ ਲੱਗਾ ਪਲੱਸਤਰ

ਅੰਮ੍ਰਿਤਸਰ, 7 ਅਪ੍ਰੈਲ (ਜਸਵੰਤ ਸਿੰਘ ਜੱਸ)-ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਹਸਪਤਾਲ ਦੀਆਂ ਪੌੜੀਆਂ ਤੋਂ ਪੈਰ ਤਿਲਕਣ ਕਰਕੇ ਲੱਤ ਉਤੇ ਸੱਟ ਲੱਗਣ ਕਾਰਨ ਜ਼ਖਮੀ ਹੋ ਗਏ ਹਨI ਜਥੇਦਾਰ ਰਣੀਕੇ ਸਾਬਕਾ ਮੰਤਰੀ ਅੱਜ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਆਪਣੇ ਪੁਰਾਣੇ ਸਾਥੀ ਸਾਬਕਾ ਸਰਪੰਚ ਕਸ਼ਮੀਰ ਸਿੰਘ ਭਕਣਾ ਦੇ ਜਵਾਈ ਪ੍ਰਚਾਰਕ ਸੁਖਵੰਤ ਸਿੰਘ ਸਭਰਾ ਜੋ ਕਿ ਕੈਂਸਰ ਵਰਗੀ ਬੀਮਾਰੀ ਦਾ ਸਾਹਮਣਾ ਕਰਦੇ ਹੋਏ ਵੱਲਾ ਹਸਪਤਾਲ ਵਿਖੇ ਦਾਖਲ ਹਨ, ਉਨ੍ਹਾਂ ਦਾ ਪਤਾ ਲੈਣ ਲਈ ਉਥੇ ਪੁੱਜੇ ਹੋਏ ਸਨ, ਪਤਾ ਲੈਣ ਉਪਰੰਤ ਉਹ ਜਦੋਂ ਹਸਪਤਾਲ ਦੀਆਂ ਪੌੜੀਆਂ ਉਤਰ ਰਹੇ ਸਨ ਕਿ ਇਕਦਮ ਉਨ੍ਹਾਂ ਦਾ ਪੈਰ ਤਿਲਕ ਗਿਆ, ਜਿਸ ਕਾਰਨ ਉਨ੍ਹਾਂ ਦੇ ਲੱਤ ਉਤੇ ਸੱਟ ਲੱਗੀ ਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਲੱਗੀ ਸੱਟ ਕਾਰਨ ਲੱਤ ਨੂੰ ਪਲੱਤਰ ਲਗਾਇਆ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ