ਪੈਟਰੋਲ ਡੀਜ਼ਲ ਤੋਂ ਬਾਅਦ ਐਲ.ਪੀ.ਜੀ. ਗੈਸ ਸਲੰਡਰ ਹੋਇਆ ਮਹਿੰਗਾ


ਨਵੀਂ ਦਿੱਲੀ, 7 ਅਪ੍ਰੈਲ-ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਐਲ.ਪੀ.ਜੀ. ਪ੍ਰਤੀ ਸਲੰਡਰ ਦੀ ਕੀਮਤ 50 ਰੁਪਏ ਵਧੇਗੀ। 500 ਤੋਂ ਇਹ 550 (ਪੀ.ਐਮ.ਯੂ.ਵਾਈ. ਲਾਭਪਾਤਰੀਆਂ ਲਈ) ਤੱਕ ਵਧੇਗੀ ਅਤੇ ਹੋਰਾਂ ਲਈ ਇਹ 803 ਰੁਪਏ ਤੋਂ ਵੱਧ ਕੇ 853 ਰੁਪਏ ਹੋ ਜਾਵੇਗੀ। ਦੱਸ ਦਈਏ ਕਿ ਘਰੇਲੂ ਗੈਸ ਦੀ ਕੀਮਤ ਵਿਚ 50 ਰੁਪਏ ਤਕ ਦਾ ਵਾਧਾ ਹੋਇਆ ਹੈ। ਦੱਸ ਦਈਏ ਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ 50 ਰੁਪਏ ਦਾ ਵਾਧਾ ਪ੍ਰਤੀ ਸਲੰਡਰ ਉੱਜਵਲਾ ਲਾਭਪਾਤਰੀ ਲਈ ਹੋਵੇਗਾ ਅਤੇ ਸਮੁੱਚੇ ਤੌਰ 'ਤੇ ਗੈਰ-ਉਜਵਲਾ ਲਾਭਪਾਤਰੀ ਲਈ ਵੀ ਹੋਵੇਗਾ। ਇਸਦੀ ਹਰ 15-30 ਦਿਨਾਂ ਬਾਅਦ ਸਮੀਖਿਆ ਕੀਤੀ ਜਾਵੇਗੀ। ਪੈਟਰੋਲ ਅਤੇ ਡੀਜ਼ਲ ਦੇ ਮਾਮਲੇ ਵਿਚ, ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਕੀਮਤ ਵਿਚ ਸੋਧ ਕੀਤੇ ਜਾਣ ਦੀ ਸੰਭਾਵਨਾ ਹੈ।