ਦੇਰ ਰਾਤ ਹੋਏ ਸੜਕ ਹਾਦਸੇ ਵਿਚ ਪਤਨੀ ਦੀ ਮੌਤ, ਪਤੀ ਗੰਭੀਰ ਜ਼ਖ਼ਮੀ

ਬਟਾਲਾ, 7 ਅਪ੍ਰੈਲ (ਹਰਦੇਵ ਸਿੰਘ ਸੰਧੂ)- ਬਟਾਲਾ ਅੰਮ੍ਰਿਤਸਰ ਬਾਈਪਾਸ ’ਤੇ ਈ-ਰਿਕਸ਼ਾ ਵਿਚ ਸਵਾਰ ਹੋ ਕੇ ਧਾਰੀਵਾਲ ਤੋਂ ਅੰਮ੍ਰਿਤਸਰ ਜਾ ਰਹੇ ਪਤੀ-ਪਤਨੀ ਦਾ ਰਿਕਸ਼ਾ ਬਟਾਲਾ ਬਾਈਪਾਸ ’ਤੇ ਹਾਦਸਾ ਗ੍ਰਸਤ ਹੋ ਗਿਆ, ਜਿਸ ਨਾਲ ਔਰਤ ਸੁਨੀਤਾ ਤੇ ਉਸ ਦਾ ਪਤੀ ਗੁਰਮੁੱਖ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਾਈਵੇ ਪੁਲਿਸ ਵਲੋਂ ਬਟਾਲਾ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਸੁਨੀਤਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਗੁਰਮੁਖ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਅੰਮ੍ਰਿਤਸਰ ਤਬਦੀਲ ਕਰ ਦਿੱਤਾ।