ਜੈਕਲੀਨ ਫਰਨਾਂਡੇਜ਼ ਦੀ ਮਾਂ ਕਿਮ ਫਰਨਾਂਡੇਜ਼ ਦਾ ਦਿਹਾਂਤ

ਮੁੰਬਈ , 6 ਅਪ੍ਰੈਲ - ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੇਜ਼ ਦੀ ਮਾਂ ਕਿਮ ਫਰਨਾਂਡੇਜ਼ ਦਾ ਐਤਵਾਰ, 6 ਅਪ੍ਰੈਲ ਨੂੰ ਦਿਹਾਂਤ ਹੋ ਗਿਆ। ਕਿਮ ਨੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਆਖਰੀ ਸਾਹ ਲਿਆ। ਹਾਲ ਹੀ ਵਿਚ, ਅਦਾਕਾਰਾ ਜੈਕਲੀਨ ਆਪਣੀ ਮਾਂ ਦੀ ਖਰਾਬ ਸਿਹਤ ਕਾਰਨ ਗੁਹਾਟੀ ਵਿਚ ਆਈ.ਪੀ.ਐਲ. ਸਮਾਰੋਹ ਵਿਚ ਪ੍ਰਦਰਸ਼ਨ ਕਰਨ ਤੋਂ ਰਹਿ ਗਈ। ਅਦਾਕਾਰ ਸੋਨੂੰ ਸੂਦ ਵੀ ਆਪਣੇ 'ਫਤਿਹ' ਦੇ ਸਹਿ-ਕਲਾਕਾਰ ਦੀ ਮਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਪੁੱਜੇ । ਇਸ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰ ਪੁੱਜੇ ਹਨ।