ਕੇਰਲ ਦੇ ਸੀਨੀਅਰ ਨੇਤਾ ਐਮ.ਏ. ਬੇਬੀ ਸੀ.ਪੀ.ਆਈ.(ਐਮ.) ਦੇ ਬਣੇ ਨਵੇਂ ਜਨਰਲ ਸਕੱਤਰ

ਨਵੀਂ ਦਿੱਲੀ, 6 ਅਪ੍ਰੈਲ - ਅਨੁਭਵੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) [ਸੀ.ਪੀ.ਆਈ.(ਐਮ.)] ਦੇ ਨੇਤਾ ਅਤੇ ਕੇਰਲ ਤੋਂ ਪੋਲਿਟ ਬਿਊਰੋ ਮੈਂਬਰ, ਐਮ.ਏ. ਬੇਬੀ ਨੂੰ ਤਾਮਿਲਨਾਡੂ ਦੇ ਮਦੁਰਾਈ ਵਿਚ ਹੋਈ ਪੋਲਿਟ ਬਿਊਰੋ ਮੀਟਿੰਗ ਦੌਰਾਨ ਪਾਰਟੀ ਦਾ ਛੇਵਾਂ ਜਨਰਲ ਸਕੱਤਰ ਚੁਣਿਆ ਗਿਆ। ਬੇਬੀ ਦਾ ਨਾਮ ਸੀਨੀਅਰ ਨੇਤਾ ਪ੍ਰਕਾਸ਼ ਕਰਾਤ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ। ਈ.ਐਮ.ਐਸ. ਨੰਬੂਦਰੀਪਾਦ ਤੋਂ ਬਾਅਦ ਬੇਬੀ ਪਾਰਟੀ ਦੀ ਅਗਵਾਈ ਕਰਨ ਵਾਲੇ ਕੇਰਲ ਤੋਂ ਦੂਜੇ ਜਨਰਲ ਸਕੱਤਰ ਹਨ। ਰਿਪੋਰਟਾਂ ਅਨੁਸਾਰ, ਪੋਲਿਟ ਬਿਊਰੋ ਦੇ 16 ਵਿਚੋਂ 11 ਮੈਂਬਰਾਂ ਨੇ ਬੇਬੀ ਦੇ ਨਾਂਅ ਦਾ ਸਮਰਥਨ ਕੀਤਾ ਜਦੋਂ ਕਿ ਬਾਕੀਆਂ ਨੇ ਵਿਰੋਧ ਕੀਤਾ। ਉਨ੍ਹਾਂ ਦੀ ਨਾਮਜ਼ਦਗੀ ਦਾ ਵਿਰੋਧ ਕਰਨ ਵਾਲਿਆਂ ਵਿਚ ਸੂਰਜਿਆ ਕਾਂਤਾ ਮਿਸ਼ਰਾ, ਮੁਹੰਮਦ ਸਲੀਮ, ਨੀਲੋਤਪਾਲ ਬਾਸੂ, ਰਾਮਚੰਦਰ ਡੋਮ ਅਤੇ ਅਸ਼ੋਕ ਧਾਵਲੇ ਸ਼ਾਮਿਲ ਸਨ।