ਭਾਰਤੀ ਜਲ ਸੈਨਾ ਹੁਣ ਹੋਰ ਵੀ ਸ਼ਕਤੀਸ਼ਾਲੀ ਹੋ ਗਈ ਹੈ- ਰਾਜਨਾਥ ਸਿੰਘ

ਨਵੀਂ ਦਿੱਲੀ, 5 ਅਪ੍ਰੈਲ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਨਾਟਕ ਦੇ ਕਾਰਵਾਰ ਵਿਚ ਭਾਰਤੀ ਜਲ ਸੈਨਾ ਦੇ ਆਈ.ਐਨ.ਐਸ. ਸੁਨੈਨਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੱਖਿਆ ਮੰਤਰੀ ਨੇ 2,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪ੍ਰੋਜੈਕਟ ਸੀਬਰਡ ਅਧੀਨ ਬਣਾਏ ਗਏ ਆਧੁਨਿਕ ਸੰਚਾਲਨ, ਮੁਰੰਮਤ ਅਤੇ ਲੌਜਿਸਟਿਕ ਸਹੂਲਤਾਂ ਦਾ ਵੀ ਉਦਘਾਟਨ ਕੀਤਾ। ਰਾਜਨਾਥ ਸਿੰਘ ਨੇ ਆਈ.ਓ.ਐਸ. ਸਾਗਰ ਦੀ ਸ਼ੁਰੂਆਤ ਨੂੰ ਸਮੁੰਦਰੀ ਖੇਤਰ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਸਮੂਹਿਕ ਸੁਰੱਖਿਆ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਬਿੰਬ ਦੱਸਿਆ। ਸਾਡੀ ਜਲ ਸੈਨਾ ਇਹ ਯਕੀਨੀ ਬਣਾਉਂਦੀ ਹੈ ਕਿ ਹਿੰਦ ਮਹਾਸਾਗਰ ਖੇਤਰ ਦਾ ਕੋਈ ਵੀ ਦੇਸ਼ ਆਪਣੀ ਵਿਸ਼ਾਲ ਆਰਥਿਕਤਾ ਅਤੇ ਫੌਜੀ ਸ਼ਕਤੀ ਦੇ ਆਧਾਰ 'ਤੇ ਕਿਸੇ ਹੋਰ ਦੇਸ਼ ਨੂੰ ਦਬਾ ਨਾ ਸਕੇ।