JALANDHAR WEATHER

ਸਿਵਲ ਹਸਪਤਾਲ ਤਪਾ ਵਿਖੇ ਜੇਰੇ ਇਲਾਜ ਮਰੀਜ਼ ਔਰਤ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ

ਤਪਾ ਮੰਡੀ,5 ਅਪ੍ਰੈਲ (ਪ੍ਰਵੀਨ ਗਰਗ) - ਸਿਵਲ ਹਸਪਤਾਲ ਤਪਾ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਹਸਪਤਾਲ 'ਚ ਜੇਰੇ ਇਲਾਜ ਇਕ ਮਰੀਜ਼ ਔਰਤ ਦੀ ਮੌਤ ਹੋ ਗਈ, ਜਿਸ ਕਾਰਨ ਰੋਹ 'ਚ ਆਏ ਪਰਿਵਾਰਕ ਮੈਂਬਰਾਂ ਨੇ ਧਰਨਾ ਲਗਾ ਕੇ ਪ੍ਰਬੰਧਕਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਕਰਦਿਆਂ ਮ੍ਰਿਤਕ ਔਰਤ ਜੀਤੋ ਦੇਵੀ (55) ਪਤਨੀ ਮਹਿੰਦਰ ਰਾਮ ਵਾਸੀ ਭਗਤਪੁਰਾ ਮੌੜ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਦੇ ਖੱਬੇ ਗੋਡੇ ਵਿਚ ਦਰਦ ਰਹਿੰਦਾ ਸੀ, ਜਿਸ ਸੰਬੰਧੀ ਉਹ ਡਾਕਟਰ ਨੂੰ ਚੈੱਕਅਪ ਕਰਵਾ ਕੇ ਗਏ ਸਨ। ਜਿਸ ਦਾ ਅੱਜ ਡਾਕਟਰ ਵਲੋਂ 12 ਵਜੇ ਦੇ ਕਰੀਬ ਆਪਰੇਸ਼ਨ ਕੀਤਾ ਗਿਆ। ਸ਼ਾਮ ਸਮੇਂ ਮਾਤਾ ਦੇ ਇਕ ਦਰਜਾ ਚਾਰ ਕਰਮਚਾਰੀ ਇੰਜੈਕਸ਼ਨ ਲਗਾਉਣ ਲਈ ਆਇਆ ਤਾਂ ਉਸ ਨੇ ਉਕਤ ਕਰਮਚਾਰੀ ਨੂੰ ਟੀਕਾ ਲਗਾਉਣ ਤੋਂ ਰੋਕਿਆ ਅਤੇ ਡਾਕਟਰ ਨੂੰ ਬੁਲਾਉਣ ਲਈ ਕਿਹਾ । ਪ੍ਰੰਤੂ ਫਿਰ ਵੀ ਡਾਕਟਰ ਮੌਕੇ 'ਤੇ ਨਹੀਂ ਆਇਆ ਤੇ ਉਕਤ ਦਰਜਾ ਚਾਰ ਕਰਮਚਾਰੀ ਨੇ ਇੰਜੈਕਸ਼ਨ ਲਗਾ ਦਿੱਤਾ । ਉਪਰੰਤ ਉਸ ਦੀ ਮਾਤਾ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਔਰਤ ਦੀ ਮੌਤ ਦਾ ਪਤਾ ਚੱਲਦੇ ਹੀ ਪਰਿਵਾਰਕ ਮੈਂਬਰ ਇਕੱਠੇ ਹੋ ਗਏ,ਜਿੰਨਾ ਸਿਵਲ ਹਸਪਤਾਲ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਤਪਾ ਢਿੱਲਵਾਂ ਮੁੱਖ ਸੜਕ 'ਤੇ ਧਰਨਾ ਲਗਾ ਦਿੱਤਾ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ