ਆਵਾਰਾ ਕੁੱਤੇ ਨੇ 6 ਸਾਲ ਦੇ ਬੱਚੇ ਨੂੰ ਵੱਢਿਆ

ਜਲੰਧਰ, 5 ਅਪ੍ਰੈਲ-ਆਵਾਰਾ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਵਡਾਲਾ ਚੌਕ ਅਧੀਨ ਟਾਵਰ ਐਨਕਲੇਵ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਕੁੱਤੇ ਨੇ ਇਕ ਬੱਚੇ 'ਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਜ਼ਖਮੀ ਬੱਚਾ 6 ਸਾਲ ਦਾ ਹੈ। ਜਾਣਕਾਰੀ ਦਿੰਦਿਆਂ ਪਿਤਾ ਦੇਵਨਾਥ ਭਾਟੀਆ ਨੇ ਕਿਹਾ ਕਿ ਉਸਦੇ ਪੁੱਤਰ ਨੂੰ ਇਕ ਹਲਕੇ ਕੁੱਤੇ ਨੇ ਵੱਢ ਲਿਆ। ਕੁੱਤੇ ਨੇ ਬੱਚੇ ਦੀ ਬਾਂਹ ਨੂੰ ਬੁਰੀ ਤਰ੍ਹਾਂ ਨੋਚਿਆ ਹੈ। ਕੁੱਤੇ ਨੇ ਬੱਚੇ ਦੀ ਬਾਂਹ 'ਤੇ ਇਕ ਇੰਚ ਤੋਂ ਵੱਧ ਡੂੰਘੇ ਜ਼ਖ਼ਮ ਕਰ ਦਿੱਤੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਟੀਕਾਕਰਨ ਕਰਵਾਉਣ ਲਈ ਸਿਵਲ ਹਸਪਤਾਲ ਗਏ ਹਾਂ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਕੁੱਤਿਆਂ ਦੀ ਸਮੱਸਿਆ ਦਾ ਹੱਲ ਲੱਭਣ ਦੀ ਅਪੀਲ ਕੀਤੀ ਹੈ।