ਪੀ.ਐਸ.ਈ.ਬੀ. 8ਵੀਂ ਜਮਾਤ ਦੇ ਨਤੀਜੇ 'ਚੋਂ 25 ਵਿਦਿਆਰਥਣਾਂ ਨੇ ਲਈ ਮੈਰਿਟ ਪੁਜ਼ੀਸ਼ਨ

ਮੱਤੇਵਾਲ, 4 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਜ਼ਿਲ੍ਹਾ ਅੰਮ੍ਰਿਤਸਰ ਅਧੀਨ ਹਲਕਾ ਮਜੀਠਾ ਦੇ ਪਿੰਡ ਨਾਥ ਦੀ ਖੂਹੀ (ਚੰਨਣਕੇ) ਵਿਚ ਨਾਮੀ ਵਿਦਿਅਕ ਸੰਸਥਾ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਇਤਿਹਾਸ ਰਚਦੇ ਹੋਏ ਅੱਠਵੀਂ ਜਮਾਤ ਦੇ ਆਏ ਨਤੀਜਿਆਂ ਵਿਚ 25 ਵਿਦਿਆਰਥਣਾਂ ਵਲੋਂ ਮੈਰਿਟ ਲਿਸਟ ਵਿਚ ਆਪਣਾ ਨਾਮ ਦਰਜ ਕੀਤਾ ਗਿਆ ਹੈ ਅਤੇ ਇਸ ਦੇ ਨਾਲ-ਨਾਲ ਇਨ੍ਹਾਂ 25 ਬੱਚਿਆਂ ਵਿਚੋਂ ਚਾਰ ਬੱਚਿਆਂ ਨੇ ਪੰਜਾਬ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਤਿੰਨ ਬੱਚਿਆਂ ਵਲੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ। ਜਿਵੇਂ ਹੀ ਅੱਜ ਅੱਠਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਹੋਇਆ ਤਾਂ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ ਸਮੂਹ ਸਟਾਫ ਅਤੇ ਬੱਚਿਆਂ ਵਿਚ ਇਸ ਰਿਕਾਰਡਤੋੜ ਸਫਲਤਾ ਨੂੰ ਲੈ ਕੇ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਦੇ ਡਾਇਰੈਕਟਰ ਸ. ਕੁਲਜੀਤ ਸਿੰਘ ਬਾਠ ਵਲੋਂ ਅੱਜ ਇਨ੍ਹਾਂ ਬੱਚਿਆਂ ਨੂੰ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਬੱਚਿਆਂ ਅਤੇ ਸਮੂਹ ਸਟਾਫ ਦੀ ਸਖਤ ਮਿਹਨਤ ਸਿਰ ਜਾਂਦਾ ਹੈ। ਮੈਰਿਟ ਪੁਜ਼ੀਸ਼ਨਾਂ ਲੈਣ ਵਾਲੇ ਇਨ੍ਹਾਂ ਵਿਦਿਆਰਥਣਾਂ ਵਿਚ ਲਵਜੋਤ ਕੌਰ ਪੁੱਤਰੀ ਗੁਰਮੇਤ ਸਿੰਘ, ਹਰਨੂਰ ਕੌਰ ਪੁੱਤਰੀ ਦਿਲਬਾਗ ਸਿੰਘ, ਸਰੋਜਦੀਪ ਕੌਰ ਪੁੱਤਰੀ ਤਰਸੇਮ ਸਿੰਘ, ਗੁਰਲੀਨ ਕੌਰ ਪੁੱਤਰੀ ਸੁਰਿੰਦਰ ਸਿੰਘ, ਜਸ਼ਨਦੀਪ ਕੌਰ ਪੁੱਤਰੀ ਸਰਬਜੀਤ ਸਿੰਘ, ਜੈਸਮੀਨ ਕੌਰ ਸੰਧੂ ਪੁੱਤਰੀ ਕੁਲਦੀਪ ਸਿੰਘ, ਵਰੁਣਦੀਪ ਕੌਰ ਪੁੱਤਰੀ ਨਿਰਮਲ ਸਿੰਘ, ਪਰਮਿੰਦਰ ਕੌਰ ਪੁੱਤਰੀ ਇੰਦਰ ਸਿੰਘ, ਵਿਸ਼ਵਪ੍ਰੀਤ ਕੌਰ ਪੁੱਤਰੀ ਕਿਰਪਾਲ ਸਿੰਘ, ਸੁਖਮਨਪ੍ਰੀਤ ਕੌਰ ਪੁੱਤਰੀ ਬਿਕਰਮਜੀਤ ਸਿੰਘ, ਬਲਜੀਤ ਕੌਰ ਪੁੱਤਰੀ ਸ਼ਮਸ਼ੇਰ ਸਿੰਘ, ਧਨਵੀਰ ਕੌਰ ਪੁੱਤਰੀ ਜਗਜੀਤ ਸਿੰਘ, ਸੁਖਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ, ਸੁਪ੍ਰੀਤ ਕੌਰ ਪੁੱਤਰੀ ਵਰਿੰਦਰ ਸਿੰਘ, ਰਵਨੀਤ ਕੌਰ ਪੁੱਤਰੀ ਸੁਖਬੀਰ ਸਿੰਘ, ਮਨਜੀਤ ਕੌਰ ਪੁੱਤਰੀ ਪਰਮਜੀਤ ਸਿੰਘ, ਸੁਮਨਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ, ਹਰਲੀਨ ਕੌਰ ਪੁੱਤਰੀ ਮੰਗਲ ਸਿੰਘ, ਸਿਮਰਜੀਤ ਕੌਰ ਪੁੱਤਰੀ ਗੁਰਮੇਤ ਸਿੰਘ, ਸਿਮਰਜੀਤ ਕੌਰ ਪੁੱਤਰੀ ਪ੍ਰਦੀਪ ਸਿੰਘ, ਨਵਰੋਜ ਪ੍ਰੀਤ ਕੌਰ ਪੁੱਤਰੀ ਗਗਨਦੀਪ ਸਿੰਘ, ਸੁਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ, ਤਨਵੀਰ ਕੌਰ ਪੁੱਤਰੀ ਮਨਮੀਤ ਸਿੰਘ, ਸ਼ਰਨਪ੍ਰੀਤ ਕੌਰ ਪੁੱਤਰੀ ਬੂਟਾ ਸਿੰਘ, ਜਸਮੀਨ ਕੌਰ ਪੁੱਤਰੀ ਦਵਿੰਦਰ ਸਿੰਘ ਆਦਿ ਬੱਚੀਆਂ ਸ਼ਾਮਿਲ ਸਨ।