8ਵੀਂ ਜਮਾਤ ਦੇ ਨਤੀਜੇ 'ਚੋਂ ਪੱਖੋ ਕਲਾਂ ਦੇ ਵਿਦਿਆਰਥੀ ਨੇ ਪੰਜਾਬ ਦੀ ਮੈਰਿਟ ’ਚ ਲਿਆ 11ਵਾਂ ਸਥਾਨ

ਬਰਨਾਲਾ/ਰੂੜੇਕੇ ਕਲਾਂ, 4 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਵਿਦਿਆਰਥੀ ਰਮਨਦੀਪ ਰਾਮ ਪੁੱਤਰ ਮਹੰਤ ਰਾਮ ਵਾਸੀ ਪੱਖੋ ਕਲਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਘੋਸ਼ਿਤ ਕੀਤੇ ਗਏ ਅੱਠਵੀਂ ਜਮਾਤ ਦੇ ਨਤੀਜੇ ਵਿਚੋਂ ਕੁਲ 600 ਅੰਕਾਂ ਵਿਚੋਂ 590 ਅੰਕ ਪ੍ਰਾਪਤ ਕਰਕੇ 98.33 ਫੀਸਦੀ ਅੰਕਾਂ ਨਾਲ ਪੰਜਾਬ ਪੱਧਰੀ ਮੈਰਿਟ ਲਿਸਟ ਵਿਚ 11ਵਾਂ ਸਥਾਨ ਅਤੇ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.ਡੀ. ਕਰਮਜੀਤ ਕੌਰ ਦੇਵਾ, ਪ੍ਰਿੰਸੀਪਲ ਸਤੀਸ਼ ਕੁਮਾਰ ਨੇ ਕਿਹਾ ਕਿ ਇਹ ਸੰਸਥਾ ਦੇ ਚੰਗੇ ਵਿੱਦਿਅਕ ਪ੍ਰਬੰਧਾਂ ਦਾ ਨਤੀਜਾ ਹੈ। ਮੈਰਿਟ ਲਿਸਟ ਵਿਚ ਆਏ ਵਿਦਿਆਰਥੀ ਨੇ ਕਿਹਾ ਕਿ ਉਹ ਪੜ੍ਹਾਈ ਕਰਕੇ ਡਾਕਟਰ ਬਣੇਗਾ। ਲੋੜਵੰਦ ਮਰੀਜ਼ਾਂ ਨੂੰ ਪਹਿਲ ਦੇ ਆਧਾਰ ’ਤੇ ਸੇਵਾਵਾਂ ਦੇਵੇਗਾ।