ਕਰਨਲ ਬਾਠ ’ਤੇ ਹਮਲੇ ਦੇ ਮਾਮਲੇ ’ਚ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਪਾਈ ਝਾੜ

ਚੰਡੀਗੜ੍ਹ, 28 ਮਾਰਚ (ਸੰਦੀਪ ਕੁਮਾਰ ਮਾਹਨਾ) - ਅਦਾਲਤ ਨੇ ਸਵਾਲ ਉਠਾਇਆ ਕਿ ਦੋਸ਼ੀ ਪੁਲਿਸ ਅਧਿਕਾਰੀ ਰਾਤ ਨੂੰ ਪਾਰਕਿੰਗ ਏਰੀਆ ਵਿਚ ਕੀ ਕਰ ਰਹੇ ਸਨ। ਉਸਦੀ ਡਿਊਟੀ ਦਾ ਸਮਾਂ ਕੀ ਸੀ ਅਤੇ ਕਿੱਥੇ ਸੀ? ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਅਦਾਲਤ ਨੇ ਸੀ.ਸੀ.ਟੀ.ਵੀ. ਦੀ ਪ੍ਰਮਾਣਿਕਤਾ ਦੇ ਜਾਂਚ ਦੇ ਵੀ ਹੁਕਮ ਦਿੱਤੇ। ਅਦਾਲਤ ਨੇ ਡਿਊਟੀ ਰੋਸਟਰ ’ਤੇ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ, ਅਦਾਲਤ ਨੇ ਪੁਲਿਸ ਟੀਮ ਦੇ ਕਾਲ ਡਿਟੇਲ ਵੀ ਦੇਣ ਦੇ ਹੁਕਮ ਦਿੱਤੇ।