ਸਰਵਣ ਸਿੰਘ ਪੰਧੇਰ ਸਾਥੀਆਂ ਸਮੇਤ ਸ਼ੰਭੂ ਬਾਰਡਰ ਪਹੁੰਚੇ

ਰਾਜਪੁਰਾ, (ਪਟਿਆਲਾ), ਸ਼ੰਭੂ 28 ਮਾਰਚ ਰ(ਣਜੀਤ ਸਿੰਘ)- ਅੱਜ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਸਰਵਨ ਸਿੰਘ ਪੰਧੇਰ ਆਪਣੇ ਸਮੂਹ ਸਾਥੀਆਂ ਸਮੇਤ ਸ਼ੰਭੂ ਬਾਰਡਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ, ਉੱਥੇ ਇਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਵੱਡੇ ਪੱਧਰ ’ਤੇ ਨੁਕਤਾਚੀਨੀ ਕੀਤੀ। ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਮੌਕੇ ’ਤੇ ਹਾਜ਼ਰ ਸਨ।