ਬਾਬਾ ਹਰਨਾਮ ਸਿੰਘ ਖਾਲਸਾ ਦਾ ਵਫ਼ਦ ਪੁੱਜਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਰਾਵਾਂ ਨੇੜੇ

ਅੰਮ੍ਰਿਤਸਰ, 28 ਮਾਰਚ (ਹਰਮਿੰਦਰ ਸਿੰਘ)- ਅੰਮ੍ਰਿਤਸਰ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਬਹਾਲੀ ਲਈ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ ਦਿੱਤੇ ਜਾਣ ਵਾਲੇ ਧਰਨੇ ਨੂੰ ਲੈ ਕੇ ਕੱਢੇ ਗਏ ਮਾਰਚ ਦਾ ਕਾਫ਼ਲਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਰਾਵਾਂ ਨੇੜੇ ਤੱਕ ਪਹੁੰਚ ਗਿਆ ਹੈ।