ਮਨੀਪੁਰ 'ਚ ਚਾਰ ਅੱਤਵਾਦੀ ਗ੍ਰਿਫ਼ਤਾਰ

ਇੰਫਾਲ (ਮਨੀਪੁਰ), 13 ਮਾਰਚ-ਮਨੀਪੁਰ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਪਿਛਲੇ 24 ਘੰਟਿਆਂ ਦੌਰਾਨ ਤਿੰਨ ਵੱਖ-ਵੱਖ ਕਾਰਵਾਈਆਂ ਵਿਚ ਇਕ ਔਰਤ ਸਮੇਤ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਅੱਜ ਕਿਹਾ ਕਿ ਪ੍ਰੀਪਾਕ (ਪ੍ਰੋ) ਸੰਗਠਨ ਦੀ ਇਕ ਸਰਗਰਮ ਮਹਿਲਾ ਮੈਂਬਰ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਲੰਗੋਲ ਗੇਮ ਇਲ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।