
ਚੰਡੀਗੜ੍ਹ, 1 ਮਾਰਚ- ਪੰਜਾਬ ਸਰਕਾਰ ਦੇ ‘ਨਸ਼ਾ ਮੁਕਤ ਅਭਿਆਨ’ ’ਤੇ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ‘ਆਪ’ ਸਰਕਾਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਪਿਛਲੇ 3 ਸਾਲਾਂ ਤੋਂ ਕਿੱਥੇ ਸੁੱਤੇ ਪਏ ਸੀ? ਤਿੰਨ ਸਾਲਾਂ ਤੱਕ ਤੁਸੀਂ ਪੰਜਾਬ ਵਿਚ ਨਸ਼ਿਆਂ ਨੂੰ ਵਧਣ-ਫੁੱਲਣ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ, ਉਨ੍ਹਾਂ (ਆਪ) ਨੂੰ ਆਪਣੇ ਆਪ ਨੂੰ ਨਸ਼ੇ ਕਰਨ ਤੋਂ ਰੋਕਣ ਦੀ ਲੋੜ ਹੈ।