
ਮਾਛੀਵਾੜਾ ਸਾਹਿਬ 18,ਫਰਵਰੀ (ਮਨੋਜ ਕੁਮਾਰ) - ਨਜ਼ਦੀਕੀ ਪਿੰਡ ਹੇਡੋਂ ਦੇ ਨਿਵਾਸੀ ਜਸਵੰਤ ਸਿੰਘ (38) ਸਾਲ ਤੇ ਉਸ ਦੀ ਪਤਨੀ ਨੇਹਾ ਰਾਣੀ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇਕ ਕਾਰ ਸਰਹੰਦ ਨਹਿਰ ਕਿਨਾਰੇ ਸ਼ੱਕੀ ਹਾਲਤ ਕਾਫੀ ਸਮੇਂ ਤੋ ਖੜ੍ਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਦੇਖਿਆ ਕਿ ਕਾਰ ਦੇ ਨੇੜੇ ਚੱਪਲਾਂ ਤੇ ਇਕ ਮੋਬਾਇਲ ਫੋਨ ਪਿਆ ਸੀ। ਇਸ ਦੌਰਾਨ ਪਰਿਵਾਰਕ ਮੈਂਬਰ ਵੀ ਇਨ੍ਹਾਂ ਦੋਵਾਂ ਨੂੰ ਤਲਾਸ਼ ਕਰਦੇ ਹੋਏ ਮੌਕੇ 'ਤੇ ਪਹੁੰਚ ਗਏ। ਜਸਵੰਤ ਸਿੰਘ ਦੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਤੇ ਭਰਜਾਈ ਕੱਕੱਲ੍ਹ ਕਰੀਬ 3:30 ਵਜੇ ਘਰੋਂ ਕਾਰ 'ਤੇ ਨਿੱਕਲੇ ਤੇ ਜਿਨ੍ਹਾਂ ਨੇ ਕੁਝ ਸਮੇਂ ਬਾਅਦ ਜਾ ਕੇ ਸਰਹਿੰਦ ਨਹਿਰ ਵਿਚ ਜਾ ਕੇ ਛਾਲ ਮਾਰ ਦਿੱਤੀ। ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਦੇ ਦੋ ਤਿੰਨ ਵਿਅਕਤੀ ਉਸ ਦੇ ਭਰਾ ਤੇ ਭਰਜਾਈ ਨੂੰ ਪ੍ਰੇਸ਼ਾਨ ਕਰਦੇ ਸਨ । ਉਨਾਂ ਦੱਸਿਆ ਕਿ ਪਿੰਡ ਦੇ ਵਿਅਕਤੀ ਉਸ ਦੇ ਭਰਾ ਤੇ ਭਰਜਾਈ 'ਤੇ ਦਬਾਅ ਪਾਉਂਦੇ ਸਨ ਕਿ ਉਹ ਕੇਸ ਵਾਪਿਸ ਲੈ ਲੈਣ , ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦੇ ਸਨ ਤੇ ਇਹ ਕਦਮ ਚੁੱਕਿਆ ।