
ਕੋਲਕਾਤਾ, 18 ਫ਼ਰਵਰੀ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮਹਾਂਕੁੰਭ ਨੂੰ ਲੈ ਕਿੇ ਟਿੱਪਣੀ 'ਤੇ, ਰਾਜ ਦੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਕਿਹਾ, "...ਮੈਂ ਹਿੰਦੂ ਭਾਈਚਾਰੇ, ਸੰਤ ਭਾਈਚਾਰੇ ਨੂੰ ਸਖ਼ਤ ਵਿਰੋਧ ਦਰਜ ਕਰਵਾਉਣ ਦੀ ਅਪੀਲ ਕਰਦਾ ਹਾਂ। ਹਿੰਦੂ 'ਤੇ, ਮਹਾਂਕੁੰਭ 'ਤੇ ਇਸ ਹਮਲੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੋ... ਜੇਕਰ ਤੁਸੀਂ ਸੱਚੇ ਹਿੰਦੂ ਹੋ, ਤਾਂ ਰਾਜਨੀਤੀ ਤੋਂ ਉੱਪਰ ਉੱਠੋ ਅਤੇ ਮਮਤਾ ਬੈਨਰਜੀ ਦੇ ਇਨ੍ਹਾਂ ਸ਼ਬਦਾਂ ਦਾ ਸਖ਼ਤ ਵਿਰੋਧ ਕਰੋ..."।