ਨਵੀਂ ਦਿੱਲੀ , 31 ਜਨਵਰੀ - ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ 5 ਫਰਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਸੱਤ ਵਿਧਾਇਕ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਹਨ। ਸਭ ਤੋਂ ਪਹਿਲਾਂ, ਮਹਿਰੌਲੀ ਦੇ ਵਿਧਾਇਕ ਨਰੇਸ਼ ਯਾਦਵ ਨੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਸੱਤ ਹੋਰ ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਇਕ ਵੱਡਾ ਝਟਕਾ ਦਿੰਦੇ ਹੋਏ, ਸੱਤ ਮੌਜੂਦਾ ਵਿਧਾਇਕਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ ਅਤੇ ਪਾਰਟੀ ਛੱਡ ਦਿੱਤੀ ਹੈ। ਪਾਰਟੀ ਛੱਡਣ ਵਾਲੇ ਵਿਧਾਇਕਾਂ - ਪਾਲਮ ਤੋਂ ਭਾਵਨਾ ਗੌੜ, ਮਹਿਰੌਲੀ ਤੋਂ ਨਰੇਸ਼ ਯਾਦਵ, ਜਨਕਪੁਰੀ ਤੋਂ ਰਾਜੇਸ਼ ਰਿਸ਼ੀ, ਕਸਤੂਰਬਾ ਨਗਰ ਤੋਂ ਮਦਨ ਲਾਲ, ਤ੍ਰਿਲੋਕਪੁਰੀ ਤੋਂ ਰੋਹਿਤ ਮਹਿਰੌਲੀਆ, ਬਿਜਾਵਾਸਨ ਤੋਂ ਭੁਪਿੰਦਰ ਸਿੰਘ ਜੂਨ ਅਤੇ ਆਦਰਸ਼ ਨਗਰ ਤੋਂ ਪਵਨ ਸ਼ਰਮਾ - ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੇ ਟਿਕਟ ਨਹੀਂ ਦਿੱਤੀ। ਜ਼ਿਆਦਾਤਰ ਵਿਧਾਇਕਾਂ ਨੇ ਆਪਣੇ ਅਸਤੀਫ਼ੇ ਪੱਤਰਾਂ ਵਿਚ ਜ਼ਿਕਰ ਕੀਤਾ ਹੈ ਕਿ ਭ੍ਰਿਸ਼ਟਾਚਾਰ ਘੁਟਾਲਿਆਂ ਵਿਚ ਇਸ ਦੇ ਨੇਤਾਵਾਂ ਦੀ ਸ਼ਮੂਲੀਅਤ ਕਾਰਨ ਉਨ੍ਹਾਂ ਦਾ ਪਾਰਟੀ ਵਿਚ "ਵਿਸ਼ਵਾਸ" ਖਤਮ ਹੋ ਗਿਆ ਸੀ। ਮਹਿਰੌਲੀ ਦੇ ਵਿਧਾਇਕ ਨਰੇਸ਼ ਯਾਦਵ ਨੇ ਕਿਹਾ ਹੈ ਮੈਂ ਇਮਾਨਦਾਰੀ ਲਈ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਸੀ। ਪਰ ਅੱਜ ਮੈਨੂੰ ਉਹ ਇਮਾਨਦਾਰੀ ਕਿਤੇ ਵੀ ਨਹੀਂ ਦਿਖਾਈ ਦੇ ਰਹੀ। ਮੈਂ ਆਪਣੇ ਮਹਿਰੌਲੀ ਹਲਕੇ ਦੇ ਕਈ ਲੋਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਕਿਹਾ ਕਿ 'ਆਪ' ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿਚ ਫਸੀ ਹੋਈ ਹੈ ।
ਜਲੰਧਰ : ਸ਼ੁੱਕਰਵਾਰ 18 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਦਿੱਲੀ 'ਚ ਵੋਟਿੰਗ ਤੋਂ 5 ਦਿਨ ਪਹਿਲਾਂ ਆਪ ਦੇ 7 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ