ਮਖੂ, (ਫ਼ਿਰੋਜ਼ਪੁਰ), 30 ਜਨਵਰੀ (ਵਰਿੰਦਰ ਮਨਚੰਦਾ)- ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਛੜ ਕਰਨ ਦੇ ਰੋਸ ਵਜੋਂ ਸਮੂਹ ਵਾਲਮੀਕਿ, ਰਵਿਦਾਸੀਆ ਤੇ ਐੱਸ.ਸੀ. ਭਾਈਚਾਰੇ ਵਲੋਂ ਦਿੱਤੇ ਬੰਦ ਦੇ ਸੱਦੇ ’ਤੇ ਕਸਬਾ ਮਖੂ ਮੁਕੰਮਲ ਬੰਦ ਰਿਹਾ ਤੇ ਵਾਲਮੀਕਿ ਵੈੱਲਫੇਲਰ ਸੁਸਾਇਟੀ, ਆਧਸ ਧਰਮ ਸਮਾਜ, ਮਸੀਹ ਭਾਈਚਾਰਾ, ਮਜਹਬੀ ਸਿੱਖ ਭਾਈਚਾਰੇ ਵਲੋਂ ਇਕੱਠੇ ਹੋ ਕੇ ਸ਼ਹਿਰ ’ਚ ਰੋਸ ਮਾਰਚ ਕੱਢਿਆ। ਇਸ ਮੌਕੇ ਆਗੂਆਂ ਨੇ ਘਟਨਾ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਸ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਇਸ ਘਟਨਾ ਪਿੱਛੇ ਦੀ ਸਾਜਿਸ਼ ਦਾ ਪਰਦਾਫਾਸ਼ ਹੋ ਸਕੇ।
ਜਲੰਧਰ : ਵੀਰਵਾਰ 17 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਦੇ ਰੋਸ ਵਜੋਂ ਮਖੂ ਮੁਕੰਮਲ ਰਿਹਾ ਬੰਦ