ਅੰਮ੍ਰਿਤਸਰ 'ਚ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਣ ਦੇਰ ਰਾਤ 4 ਉਡਾਣਾਂ ਰੱਦ
ਰਾਜਾਸਾਂਸੀ, 10 ਜਨਵਰੀ (ਹਰਦੀਪ ਸਿੰਘ ਖੀਵਾ) ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਣ ਅੰਮ੍ਰਿਤਸਰ ਦੇ ਸੀ੍ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਤੇ ਰਵਾਨਾ ਹੋਣ ਵਾਲੀ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਪ੍ਭਾਵਿਤ ਹੋਈਆਂ। ਦਿੱਲੀ ਤੋਂ ਏਥੇ ਰਾਤ ਪੌਣੇ 9 ਵਜੇ ਤੋਂ ਬਾਅਦ ਦਿੱਲੀ ਤੋਂ ਪੁੱਜਣ ਵਾਲੀਆਂ ਦੋ ਅਤੇ ਮੁੰਬਈ ਤੋਂ ਪੁੱਜਣ ਵਾਲੀ 1 ਉਡਾਣ ਸਮੇਤ ਇੱਥੋਂ ਰਾਤ 11.25 ਵਜੇ ਕੁਆਲਾਲੰਪੁਰ ਲਈ ਉਡਾਣ ਭਰਨ ਵਾਲੀ ਮਲੇਸ਼ੀਆ ਏਅਰ ਲਾਇਨ ਦੀ ਉਡਾਣ ਵੀ ਰੱਦ ਹੋ ਗਈ।