JALANDHAR WEATHER

ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ ਵਿਚ 5 ਡੀਆਈਜੀ ਦੇ ਤਬਾਦਲੇ

ਨਵੀਂ ਦਿੱਲੀ, 18 ਮਾਰਚ - ਚੋਣਾਂ ਤੋਂ ਪਹਿਲਾਂ, ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਚਵੱਡੇ ਪ੍ਰਸ਼ਾਸਕੀ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਚੋਣ ਕਮਿਸ਼ਨ ਨੇ ਨੇ ਪੱਛਮੀ ਬੰਗਾਲ ਵਿਚ 5 ਡੀਆਈਜੀ ਦੇ ਤਬਾਦਲੇ ਕੀਤੇ ਹਨ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਹਾਲ ਹੀ ਵਿਚ ਪੱਛਮੀ ਬੰਗਾਲ ਤੋਂ ਕਈ ਉੱਚ ਨੌਕਰਸ਼ਾਹਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਹਟਾ ਦਿੱਤਾ ਹੈ। ਇਹ ਫੇਰਬਦਲ ਪਿਛਲੇ ਐਤਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਕੀਤਾ ਗਿਆ। ਮੁੱਖ ਸਕੱਤਰ ਨੰਦਿਨੀ ਚੱਕਰਵਰਤੀ ਅਤੇ ਗ੍ਰਹਿ ਸਕੱਤਰ ਜਗਦੀਸ਼ ਪ੍ਰਸਾਦ ਮੀਣਾ ਨੂੰ ਹੁਕਮ ਦੇ ਹਿੱਸੇ ਵਜੋਂ ਹਟਾ ਦਿੱਤਾ ਗਿਆ ਸੀ। 16 ਮਾਰਚ ਨੂੰ ਇਕ ਵੱਖਰੇ ਹੁਕਮ ਵਿੱਚ ਪੱਛਮੀ ਬੰਗਾਲ ਦੇ ਡੀਜੀਪੀ ਪਿਊਸ਼ ਪਾਂਡੇ ਅਤੇ ਕੋਲਕਾਤਾ ਪੁਲਿਸ ਕਮਿਸ਼ਨਰ ਸੁਪ੍ਰਤੀਮ ਸਰਕਾਰ ਨੂੰ ਵੀ ਹਟਾ ਦਿੱਤਾ ਗਿਆ ਸੀ।
ਪੱਛਮੀ ਬੰਗਾਲ ਦੀਆਂ 294 ਵਿਧਾਨ ਸਭਾ ਸੀਟਾਂ ਲਈ ਵੋਟਾਂ 23 ਅਤੇ 29 ਅਪ੍ਰੈਲ ਨੂੰ ਦੋ ਪੜਾਵਾਂ ਵਿਚ ਪੈਣਗੀਆਂ। ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ। ਉਹ ਦਿਨ ਤੈਅ ਕਰੇਗਾ ਕਿ ਬੰਗਾਲ ਵਿਚ ਕਿਹੜੀ ਪਾਰਟੀ ਸਰਕਾਰ ਬਣਾਏਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ