ਸੀ.ਆਰ.ਪੀ.ਐਫ. ਦੀ ਟੀਮ ਨੇ ਨਕਸਲੀਆਂ ਵਲੋਂ ਲਗਾਏ ਆਈ.ਈ.ਡੀ. ਨੂੰ ਕੀਤਾ ਨਾਕਾਮ
ਛੱਤੀਸਗੜ੍ਹ, 7 ਜਨਵਰੀ-ਅੱਜ ਸੁਕਮਾ ਵਿਚ ਸੀ.ਆਰ.ਪੀ.ਐਫ. ਅਤੇ ਪੁਲਿਸ ਦੀ ਇਕ ਟੀਮ ਨੇ ਨਕਸਲੀਆਂ ਦੁਆਰਾ ਲਗਾਏ ਗਏ ਇਕ ਆਈ.ਈ.ਡੀ. ਨੂੰ ਨਾਕਾਮ ਕਰ ਦਿੱਤਾ। 10 ਕਿਲੋ ਦਾ ਆਈ.ਈ.ਡੀ. ਨਕਸਲੀਆਂ ਨੇ ਬੇਲਪੋਚਾ ਨੇੜੇ ਕੋਂਟਾ ਗੋਲਾਪੱਲੀ ਰੋਡ 'ਤੇ ਲਾਇਆ ਸੀ। ਸੁਰੱਖਿਆ ਬਲਾਂ ਵਲੋਂ ਇਲਾਕੇ 'ਚ ਡੀਮਾਈਨਿੰਗ ਅਤੇ ਤਲਾਸ਼ੀ ਦਾ ਕੰਮ ਜਾਰੀ ਹੈ।