ਬਸਪਾ ਸੂਬਾ ਪ੍ਰਧਾਨ ਕਰੀਮਪੁਰੀ ਵਲੋਂ ਗੁਰਪੁਰਬ 'ਤੇ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈਆਂ
ਸੜੋਆ (ਨਵਾਂਸ਼ਹਿਰ), 6 ਜਨਵਰੀ (ਹਰਮੇਲ ਸਹੂੰਗੜਾ)-ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਵਲੋਂ ਦਸਵੇਂ ਪਾਤਿਸ਼ਾਹੀ ਜੀ ਦੇ ਗੁਰਪੁਰਬ ਦੀਆਂ ਸੁਮੱਚੇ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਨੇ ਗਰੀਬ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਅਤੇ ਜਾਤ-ਪਾਤ ਦੇ ਖਾਤਮੇ ਲਈ ਇਕੋ ਬਾਟੇ ਵਿਚ ਅੰਮ੍ਰਿਤ ਛਕਾ ਕੇ ਭੇਦਭਾਵ ਨੂੰ ਖਤਮ ਕੀਤਾ।