ਮੰਨਣਹਾਨਾ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ
ਕੋਟਫ਼ਤੂਹੀ (ਹੁਸ਼ਿਆਰਪੁਰ), 6 ਜਨਵਰੀ (ਅਵਤਾਰ ਸਿੰਘ ਅਟਵਾਲ)-ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਢਾਡੀ ਬਖਸ਼ੀਸ਼ ਸਿੰਘ ਰਾਣੀਪੁਰ ਵਾਲਿਆਂ ਦੇ ਜਥੇ, ਭਾਈ ਨਛੱਤਰ ਸਿੰਘ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਨਾਲ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਰਘਵੀਰ ਸਿੰਘ ਲੇਹਲ, ਜਸਕਰਨ ਸਿੰਘ ਲੇਹਲ, ਓਂਕਾਰ ਸਿੰਘ ਲੇਹਲ, ਵਰਿੰਦਰ ਸਿੰਘ ਲੇਹਲ, ਪ੍ਰਦੀਪ ਸਿੰਘ ਲੇਹਲ, ਬਲਵੀਰ ਸਿੰਘ ਅਟਵਾਲ, ਦਵਿੰਦਰ ਸਿੰਘ ਲੇਹਲ ਆਦਿ ਹਾਜ਼ਰ ਸਨ।