ਅੰਮਿ੍ਤਸਰ ਚ ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਣ ਉਡਾਣਾਂ ਪ੍ਭਾਵਿਤ
ਰਾਜਾਸਾਂਸੀ (ਅੰਮ੍ਰਿਤਸਰ), 6 ਜਨਵਰੀ (ਹਰਦੀਪ ਸਿੰਘ ਖੀਵਾ) - ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਣ ਅੰਮਿ੍ਤਸਰ ਦੇ ਸੀ੍ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਪ੍ਭਾਵਿਤ ਹੋਈਆਂ ਹਨ। ਸਵੇਰੇ ਦੁਬਈ, ਦਿੱਲੀ ਤੇ ਮੁੰਬਈ ਤੋਂ ਅੰਮਿ੍ਤਸਰ ਪੁੱਜਣ ਵਾਲੀਆਂ ਅਤੇ ਇੱਥੋਂ ਉਡਾਣ ਭਰਨ ਵਾਲੀਆਂ ਚ ਦੁਬਈ, ਸਿੰਗਾਪੁਰ, ਦਿੱਲੀ ਮੁੰਬਈ, ਲਖਨਊ ਦੀਆਂ ਉਡਾਣਾਂ ਆਪਣੇ ਤੈਅ ਸਮੇਂ ਤੋਂ ਦੋ ਤਿੰਨ ਘੰਟੇ ਦੇਰੀ ਵਿਚ ਰਹੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਠੰਢ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।