ਅੰਗੀਠੀ ਦੀ ਗੈਸ ਚੜ੍ਹਨ ਨਾਲ 2 ਪ੍ਰਵਾਸੀ ਨੌਜਵਾਨਾਂ ਦੀ ਮੌਤ
ਰਾਜਪੁਰਾ, (ਪਟਿਆਲਾ), 3 ਜਨਵਰੀ (ਰਣਜੀਤ ਸਿੰਘ)- ਨੇੜਲੇ ਪਿੰਡ ਨੋ ਲੋਹਸਿੰਬਲੀ ਵਿਖੇ ਇਕ ਫੈਕਟਰੀ ਵਿਚ ਕੰਮ ਕਰਦੇ 2 ਪ੍ਰਵਾਸੀ ਨੌਜਵਾਨਾਂ ਦੀ ਅੰਗੀਠੀ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ ਹੈ। ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਰਾਜਪੁਰਾ ਲਿਆਂਦਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਡਾਕਟਰ ਸੋਨੀਆ ਨੇ ਦੱਸਿਆ ਕਿ ਅੱਜ ਸਵੇਰੇ ਦੋ ਪ੍ਰਵਾਸੀ ਨੌਜਵਾਨ ਕੁਸੂ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਦੀਆਂ ਲਾਸ਼ਾਂ ਨੂੰ ਉਨ੍ਹਾਂ ਦਾ ਨੇੜਲਾ ਦਾ ਰਿਸ਼ਤੇਦਾਰ ਸੰਦੀਪ ਕੁਮਾਰ ਹਸਪਤਾਲ ਵਿਚ ਲੈ ਕੇ ਆਇਆ ਹੈ। ਡਾਕਟਰ ਸੋਨੀਆ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਲੱਗੇਗਾ ਪਰ ਸੰਦੀਪ ਕੁਮਾਰ ਨੇ ਦੱਸਿਆ ਸੀ ਕਿ ਇਹ ਦੋਵੇਂ ਜਣੇ ਰਾਤੀ ਅੰਗੀਠੀ ਲਗਾ ਕੇ ਸੁੱਤੇ ਸਨ।