ਬੱਸ ਹਾਦਸਾ: ਐਨ. ਡੀ. ਆਰ. ਐੱਫ਼. ਦੀ ਟੀਮ ਬਚਾਅ ਕਾਰਜਾਂ ਲਈ ਪੁੱਜੀ
ਤਲਵੰਡੀ ਸਾਬੋ, (ਬਠਿੰਡਾ), 27 ਦਸੰਬਰ (ਰਣਜੀਤ ਸਿੰਘ ਰਾਜੂ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੀ ਰੱਦ ਨਹਿਰ ਦੇ ਬਚਾਅ ਕਾਰਜਾਂ ’ਚ ਸ਼ਾਮਿਲ ਹੋਣ ਲਈ ਐਨ. ਡੀ. ਆਰ. ਐਫ਼. ਦੀ ਟੀਮ ਵੀ ਪੁੱਜ ਗਈ ਹੈ ਜਦੋਂਕਿ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਅਤੇ ਐਸ. ਐਸ. ਪੀ. ਅਮਨੀਤ ਕੌਂਡਲ ਖੁਦ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ. ਹਾਲਾਂਕਿ ਖਰਾਬ ਮੌਸਮ ਬਚਾਅ ਕਾਰਜਾਂ ’ਚ ਅੜਚਨ ਜ਼ਰੂਰ ਬਣ ਰਿਹਾ ਹੈ।