ਹੰਡਿਆਇਆ ਵਿਖੇ 10-15 ਮਿੰਟ ਲਈ ਰੁਕੀ ਵੋਟਿੰਗ
ਹੰਡਿਆਇਆ (ਬਰਨਾਲਾ), 21 ਦਸੰਬਰ (ਗੁਰਜੀਤ ਸਿੰਘ ਖੁੱਡੀ)- ਜ਼ਿਲ੍ਹਾ ਬਰਨਾਲਾ ਦੀ ਇਕੱਲੀ ਨਗਰ ਪੰਚਾਇਤ ਹੰਡਿਆਇਆ ਵਿਖੇ ਪੈਂਦੀਆਂ ਵੋਟਾਂ ਵਿਚ ਬਾਹਰੀ ਵਿਅਕਤੀ ਹੋਣ ਕਰ ਕੇ ਦੋ ਵਾਰ ਪੁਲਿਸ ਦੀ ਮੌਜੂਦਗੀ ਵਿਚ ਰੌਲਾ ਪਾਇਆ ਗਿਆ। ਜਾਅਲੀ ਵੋਟਾਂ ਨੂੰ ਲੈ ਕੇ ਉਮੀਦਵਾਰ ਵਲੋਂ ਰੌਲਾ ਪਾਇਆ ਗਿਆ। ਪਹਿਲਾਂ 6 ਤੋਂ ਬਾਅਦ ਵਾਰਡ ਤੇ 1,2,3 ਵਿਚ ਝਗੜਾ ਹੋ ਗਿਆ। ਵੋਟਿੰਗ 10-15 ਮਿੰਟ ਰੁਕੀ ਰਹੀ। ਉਮੀਦਵਾਰ ਨੂੰ ਵੀ ਪੌਲਿਗ ਬੂਥ ਤੋਂ ਦੂਰ ਪੁਲਿਸ ਵਲੋਂ ਧੱਕੇਸ਼ਾਹੀ ਵਿਰੁੱਧ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਪੁਲਿਸ ਪ੍ਰਸ਼ਾਸਨ ਵਿਚ ਹਫੜਾ ਦਫ਼ੜੀ ਬਣੀ ਰਹੀ ਤੇ ਮੂਕ ਦਰਸਕ ਬਣ ਕੇ ਦੇਖਦੀ ਰਹੀ।