JALANDHAR WEATHER

ਰਾਜਧਾਨੀ ਵਿਚ ਮੁੜ ਲਾਗੂ ਹੋਏ ਗ੍ਰੈਪ-4 ਨਿਯਮ

ਨਵੀਂ ਦਿੱਲੀ, 17 ਦਸੰਬਰ- ਦੇਸ਼ ਦੀ ਰਾਜਧਾਨੀ ਵਿਚ ਇਕ ਵਾਰ ਫਿਰ ਹਵਾ ਦਾ ਪੱਧਰ ਮਾੜੀ ਸ਼੍ਰੇਣੀ ਵਿਚ ਪੁੱਜ ਗਿਆ। ਅੱਜ ਸਵੇਰੇ ਦਿੱਲੀ ਵਿਚ ਇਕ ਪਾਸੇ ਪ੍ਰਦੂਸ਼ਣ ਅਤੇ ਦੂਜੇ ਪਾਸੇ ਹਲਕੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਆਨੰਦ ਵਿਹਾਰ ਖੇਤਰ ਵਿਚ ਸਵੇਰੇ 7 ਵਜੇ ਹਵਾ ਗੁਣਵੱਤਾ ਸੂਚਕ ਅੰਕ 467 ਦਰਜ ਕੀਤਾ ਗਿਆ। ਜ਼ਿਆਦਾਤਰ ਖੇਤਰਾਂ ਵਿਚ ਹਵਾ ਦੀ ਗੁਣਵੱਤਾ 400 ਤੋਂ ਪਾਰ ਹੈ, ਜਿਸ ਤੋਂ ਬਾਅਦ ਗਰੁੱਪ 4 ਪਾਬੰਦੀਆਂ ਲਾਗੂ ਹੋ ਗਈਆਂ ਹਨ। ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦਾ ਚੌਥਾ ਪੜਾਅ (ਗ੍ਰੇਪ-4) ਦਿੱਲੀ-ਐਨਸੀਆਰ ਵਿਚ ਲਾਗੂ ਕੀਤਾ ਗਿਆ ਹੈ। ਇਸ ਤਹਿਤ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ ਵਿਚ 5ਵੀਂ ਜਮਾਤ ਤੱਕ ਦੇ ਸਕੂਲ ਬੰਦ ਰਹਿਣਗੇ। 10ਵੀਂ ਅਤੇ 12ਵੀਂ ਜਮਾਤਾਂ ਨੂੰ ਛੱਡ ਕੇ, ਸਕੂਲ ਦੀਆਂ ਬਾਕੀ ਸਾਰੀਆਂ ਜਮਾਤਾਂ ਹਾਈਬ੍ਰਿਡ ਮੋਡ ਵਿੱਚ ਚੱਲਣਗੀਆਂ। ਹਾਈਵੇਅ ਅਤੇ ਫਲਾਈਓਵਰਾਂ ਸਮੇਤ ਜਨਤਕ ਅਤੇ ਨਿੱਜੀ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ ’ਤੇ ਪਾਬੰਦੀ ਰਹੇਗੀ। ਦਿੱਲੀ ਵਿਚ ਗੈਰ-ਜ਼ਰੂਰੀ ਸਮਾਨ ਲਿਆਉਣ ਵਾਲੇ ਟਰੱਕਾਂ ਦੇ ਦਾਖਲੇ ’ਤੇ ਵੀ ਪਾਬੰਦੀ ਰਹੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ