JALANDHAR WEATHER

ਸਿੱਖ ਕਤਲ-ਏ-ਆਮ ਦੇ ਪੀੜਤਾਂ ਨੂੰ ਜਲਦ ਮਿਲੇਗਾ ਇਨਸਾਫ਼- ਵਿਧਾਇਕ ਖਹਿਰਾ

ਭੁਲੱਥ, (ਕਪੂਰਥਲਾ), 4 ਨਵੰਬਰ (ਮੇਹਰ ਚੰਦ ਸਿੱਧੂ)- ਹਲਕਾ ਵਿਧਾਇਕ ਭੁਲੱਥ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ 1984 ਦੇ ਸਿੱਖ ਕਤਲ-ਏ-ਆਮ ਦੇ ਪੀੜਤਾਂ ਨੂੰ 40 ਸਾਲ ਬੀਤਣ ਤੋਂ ਬਾਅਦ ਵੀ ਕੋਈ ਇਨਸਾਫ਼ ਨਹੀਂ ਮਿਲ ਰਿਹਾ ਤੇ ਕੁਝ ਲੋਕ ਇਸ ਨੂੰ ਦੰਗਿਆਂ ਦਾ ਨਾਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਦੰਗੇ ਨਹੀਂ ਸੀ, ਦੰਗੇ ਤਾਂ ਹੁੰਦੇ ਨੇ ਜਦੋਂ ਦੋ ਵਰਗਾਂ ਦੇ ਲੋਕ ਕਿਸੇ ਗੱਲ ’ਤੇ ਆਪਸ ਵਿਚ ਬਰਾਬਰ ਦੀ ਸ਼ਕਤੀ ਨਾਲ ਭਿੜਦੇ ਨੇ, ਇਹ ਤਾਂ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੇ ਨਾਲ ਬਹੁਤ ਵੱਡੇ ਪੱਧਰ ’ਤੇ ਅਨਿਆਂ ਹੋਇਆ ਹੈ ਤੇ ਪਿਛਲੇ 40 ਸਾਲ ਤੋਂ ਅਨਿਆਂ ਹੁੰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਸਾਡੇ ਦੇਸ਼ ਦੀ ਨਿਆਂਪਾਲਿਕਾ ’ਤੇ, ਸਾਡੇ ਦੇਸ਼ ਦੇ ਕਰੀਮੀਨਲ ਜਸਟਿਸ ਸਿਸਟਮ ’ਤੇ ਅਤੇ ਸਾਡੇ ਦੇਸ਼ ਦੀ ਪਾਰਲੀਮੈਂਟ ’ਤੇ ਕਾਲਾ ਧੱਬਾ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਰਵਿੰਦਰ ਸਿੰਘ ਫੂਲਕਾ, ਜਿਨ੍ਹਾਂ ਨੇ ਇਸ ਸੰਬੰਧੀ ਬਹੁਤ ਲੰਬੀ ਲੜਾਈ ਲੜੀ ਤੇ ਅੱਜ ਵੀ ਲੜ੍ਹ ਰਹੇ ਹਨ, ਉਨ੍ਹਾਂ ਨੂੰ ਮੇਰਾ ਸਲਾਮ ਹੈ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਜੋ 1984 ਦੇ ਵਿਚ ਸਿੱਖ ਕਤਲ-ਏ-ਆਮ ਹੋਇਆ ਹੈ, ਉਨ੍ਹਾਂ ਦੇ ਪੀੜਤਾਂ ਨੂੰ ਜਲਦ ਇਨਸਾਫ਼ ਮਿਲੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ