ਪ੍ਰਧਾਨ ਮੰਤਰੀ ਟਰੂਡੋ ਧਰਮਾਂ ਵਿਚ ਫੁੱਟ ਪਵਾਉਣ ਦਾ ਕਰ ਰਹੇ ਹਨ ਕੰਮ- ਰਵਨੀਤ ਸਿੰਘ ਬਿੱਟੂ
ਨਵੀਂ ਦਿੱਲੀ, 4 ਨਵੰਬਰ- ਬ੍ਰੈਂਪਟਨ ਵਿਚ ਮੰਦਰ ’ਤੇ ਹੋਏ ਹਿੰਸਕ ਹਮਲੇ ਸੰਬੰਧੀ ਕੈਨੇਡਾ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਧਰਮਾਂ ਵਿਚ ਫੁੱਟ ਪਵਾਉਣ ਦਾ ਕੰਮ ਕਰ ਰਹੇ ਹਨ ਤੇ ਕੈਨੇਡਾ ਦੀ ਪੁਲਿਸ ਖਾਲਿਸਤਾਨੀਆਂ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਟਰੂਡੋ ਦਾ ਇਹ ਵਤੀਰਾ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸਰਕਾਰ ਖਾਲਿਸਤਾਨੀਆਂ ਤੋਂ ਕੈਨੇਡਾ ਦੇ ਮੰਦਰਾਂ ਵਿਚ ਹਮਲੇ ਕਰਵਾ ਰਹੀ ਹੈ।