ਅਲਮੋੜਾ ਬੱਸ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਹੋਈ 23
ਦੇਹਰਾਦੂਨ, 4 ਨਵੰਬਰ- ਪੁਲਿਸ ਹੈੱਡਕੁਆਰਟਰ ਦੇ ਬੁਲਾਰੇ ਆਈ.ਜੀ. ਨੀਲੇਸ਼ ਆਨੰਦ ਭਰਨੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਲਮੋੜਾ ਬੱਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿਚ 45 ਤੋਂ ਵੱਧ ਲੋਕ ਸਵਾਰ ਸਨ।