ਐਨ.ਸੀ. ਦੇ ਸੀਨੀਅਰ ਵਿਧਾਇਕ ਅਬਦੁਲ ਰਹੀਮ ਰਾਥਰ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਨਿਯੁਕਤ
ਸ੍ਰੀਨਗਰ, 4 ਨਵੰਬਰ- ਨੈਸ਼ਨਲ ਕਾਨਫ਼ਰੰਸ ਦੇ ਸੀਨੀਅਰ ਵਿਧਾਇਕ ਅਬਦੁਲ ਰਹੀਮ ਰਾਥਰ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਹਨ। ਇਸ ਮੌਕੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਪ੍ਰੋਟੈਮ ਸਪੀਕਰ ਮੁਬਾਰਕ ਗੁਲ ਨੇ ਸਦਨ ਵਿਚ ਆਪਣੀ ਕੁਰਸੀ ਸੰਭਾਲਦੇ ਹੀ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਸਦਨ ਦੀ ਤਰਫੋਂ, ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਸਪੀਕਰ ਦੇ ਅਹੁਦੇ ਲਈ ਤੁਹਾਡੀ ਚੋਣ ਸਭਨਾਂ ਦੀ ਸਹਿਮਤੀ ਸੀ ਸੀ। ਤੁਹਾਡੇ ਸਪੀਕਰ ਚੁਣੇ ਜਾਣ ’ਤੇ ਕਿਸੇ ਵਿਅਕਤੀ ਨੇ ਵੀ ਇਤਰਾਜ਼ ਨਹੀਂ ਕੀਤਾ ਤੇ ਤੁਸੀਂ ਹੁਣ ਇਸ ਸਦਨ ਦੇ ਨਿਗਰਾਨ ਬਣ ਗਏ ਹੋ।