ਕਿਸਾਨ ਨਛੱਤਰ ਸਿੰਘ ਨੂੰ ਨਜ਼ਰਬੰਦ ਕਰਨ ਦੇ ਵਿਰੋਧ 'ਚ ਧਰਨਾ
ਜੈਤੋ (ਫਰੀਦਕੋਟ), 3 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਪੰਜਾਬ ਪੁਲਿਸ ਜੈਤੋ ਵਲੋਂ ਭਾਰਤੀ ਕਿਸਾਨ ਏਕਤਾ ਮਾਲਵਾ ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਜੈਤੋ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਅੱਜ ਸਵੇਰੇ 5 ਵਜੇ ਨਜ਼ਰਬੰਦ ਕਰ ਦਿੱਤਾ ਗਿਆ। ਸੂਬਾ ਪ੍ਰਧਾਨ ਨਛੱਤਰ ਸਿੰਘ ਜੈਤੋ ਨੇ ਜਥੇਬੰਦੀ ਦੇ ਆਗੂਆਂ, ਕਿਸਾਨਾਂ ਅਤੇ ਪੱਤਰਕਾਰਾਂ ਨੂੰ ਫੋਨ ’ਤੇ ਆਪਣੀ ਨਜ਼ਰਬੰਦੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦੇ ਕਿਸਾਨ ਅੱਜ ਸਵੇਰੇ ਲੁਧਿਆਣਾ ਵਿਖੇ ਬੁੱਢੇ ਦਰਿਆ ਦੇ ਕਾਲੇ ਪਾਣੀ ਦੇ ਸੰਬੰਧ ਵਿਚ ਇਕੱਤਰ ਹੋਣ ਵਾਲੇ ਇਕੱਠ ਵਿਚ ਸ਼ਾਮਿਲ ਹੋਏ ਸੀ। ਜਥੇਬੰਦੀ ਦੇ ਸੂਬਾਈ ਪ੍ਰਧਾਨ ਦੇ ਨਜ਼ਰਬੰਦ ਹੋਣ ਦੀ ਸੂਚਿਨਾ ਮਿਲਦਿਆਂ ਕਿਸਾਨ ਉਨ੍ਹਾਂ ਦੇ ਗ੍ਰਹਿ ਅੱਗੇ ਇਕੱਤਰ ਹੋਣੇ ਸ਼ੁਰੂ ਹੋ ਗਏ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਆਵਾਜ਼ ਨੂੰ ਨਹੀਂ ਦਬਾਅ ਸਕਦੀ। ਕਿਸਾਨ ਨਛੱਤਰ ਸਿੰਘ ਨੂੰ ਨਜ਼ਰਬੰਦ ਕਰਨ ਦੇ ਵਿਰੋਧ 'ਚ ਧਰਨਾ ਦਿੱਤਾ ਗਿਆ।