ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਆਗਰਾ (ਉੱਤਰ ਪ੍ਰਦੇਸ਼), 3 ਦਸੰਬਰ-ਆਗਰਾ ਦੇ ਤਾਜ ਮਹਿਲ ਨੂੰ ਅੱਜ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਏ.ਸੀ.ਪੀ. ਤਾਜ ਸੁਰੱਖਿਆ ਸਈਦ ਅਰੀਬ ਅਹਿਮਦ ਨੇ ਕਿਹਾ ਕਿ ਸੈਰ-ਸਪਾਟਾ ਵਿਭਾਗ ਨੂੰ ਈਮੇਲ ਮਿਲੀ ਹੈ, ਉਸ ਦੇ ਆਧਾਰ 'ਤੇ ਤਾਜਗੰਜ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।